ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਮਾਲੇਰਕੋਟਲਾ ਵਿਖੇ ਸਮੱਗਰ ਸਿੱਖਿਆ ਅਭਿਆਨ ਅਧੀਨ ਚਲਾਏ ਜਾ ਰਹੇ ਆਈ.ਈ.ਡੀ./ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਪ੍ਰੀ ਪ੍ਰਾਇਮਰੀ ਤੋ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 95 ਦਿਵਿਆਂਗ ਬੱਚਿਆਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਸਹਾਇਕ ਉਪਕਰਨ ਵੰਡੇ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ੍ਰੀਮਤੀ ਜਸਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਮੁਹੰਮਦ ਖ਼ਲੀਲ, ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ , ਡਾ ਪੁਨੀਤ ਸਿੱਧੂ ,ਸ੍ਰੀ ਗੁਰਮੁਖ ਸਿੰਘ, ਮੁਹੰਮਦ ਜ਼ਫ਼ਰ ਅਲੀ, ਸ੍ਰੀ ਰਜੀਵ ਕੁਮਾਰ ਤੋਗਾਹੇੜੀ ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।
ਵਿਧਾਇਕ ਮਾਲੇਰਕੋਟਲਾ ਨੇ ਸਮੱਗਰ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 95 ਦਿਵਿਆਂਗ ਬੱਚਿਆਂ ਨੂੰ ਸਹਾਇਕ ਉਪਕਰਨ ਵੰਡੇ
