ਪਾਕਿਸਤਾਨ: ਪਾਕਿਸਤਾਨ ਆਪਣੇ ਨਾਪਾਕ ਇਰਾਦਿਆਂ ਨਾਲ ਭਾਰਤ ਨੂੰ ਨਸ਼ੀਲੇ ਪਦਾਰਥ ਅਤੇ ਹਥਿਆਰ ਸਪਲਾਈ ਕਰਨ ਲਈ ਚੀਨੀ ਡਰੋਨ ਦੀ ਮਦਦ ਲੈ ਰਿਹਾ ਹੈ। ਡਰੋਨ ਦੀ ਮਦਦ ਨਾਲ ਭਾਰਤੀ ਸਰਹੱਦ ‘ਤੇ ਨਸ਼ੀਲੇ ਪਦਾਰਥ ਅਤੇ ਹਥਿਆਰ ਆਸਾਨੀ ਨਾਲ ਸੁੱਟੇ ਜਾਂਦੇ ਹਨ। ਸਾਲ 2023 ‘ਚ ਜੇਕਰ ਦਸੰਬਰ ਮਹੀਨੇ ਦੀ ਰਿਪੋਰਟ ‘ਤੇ ਨਜ਼ਰ ਮਾਰੀਏ ਤਾਂ ਇਸ ਮਹੀਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਦੀਆਂ ਘਟਨਾਵਾਂ ‘ਚ ਚਾਰ ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ।
ਪਾਕਿਸਤਾਨ ਵੱਲੋਂ ਸਾਲ 2022 ‘ਚ ਭਾਰਤੀ ਹਵਾਈ ਖੇਤਰ ‘ਚ ਭੇਜੇ ਗਏ 21 ਡਰੋਨ ਬੀ.ਐੱਸ.ਐੱਫ. ਨੇ ਕਾਬੂ ਕਰ ਲਿਆ ਸੀ। ਜਿਨ੍ਹਾਂ ਵਿੱਚੋਂ ਕਈ ਵੱਡੇ ਆਕਾਰ ਦੇ ਸਨ। ਹੁਣ ਪਾਕਿਸਤਾਨ ਨੇ ਵੱਡੇ ਡਰੋਨਾਂ ਦੀ ਬਜਾਏ ਛੋਟੇ ਡਰੋਨਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਗਿਣਤੀ ਵੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਸਾਲ 2023 ਦੇ ਅੰਕੜਿਆਂ ਅਨੁਸਾਰ ਦਸੰਬਰ ਮਹੀਨੇ ਤੱਕ ਇਹ ਅੰਕੜਾ ਵੱਧ ਕੇ 91 ਹੋ ਗਿਆ ਹੈ, ਇਕੱਲੇ ਦਸੰਬਰ ਮਹੀਨੇ ਵਿੱਚ ਹੀ 14 ਪਾਕਿਸਤਾਨੀ ਡਰੋਨ ਫੜੇ ਗਏ ਹਨ।
ਪਾਕਿਸਤਾਨੀ ਨਸ਼ਾ ਤਸਕਰਾਂ ਨੇ ਵੱਡੇ ਡਰੋਨਾਂ ਦੀ ਬਜਾਏ ਛੋਟੇ ਡਰੋਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਆਪਣੀ ਗਿਣਤੀ ਵੀ ਵਧਾ ਦਿੱਤੀ ਹੈ। ਉਹ ਛੋਟੇ-ਛੋਟੇ ਡਰੋਨਾਂ ਵਿਚ ਘੱਟ ਮਾਤਰਾ ਵਿਚ ਨਸ਼ੇ ਦੀ ਸਪਲਾਈ ਕਰਦੇ ਹਨ, ਤਾਂ ਜੋ ਜੇਕਰ ਮਾਲ ਫੜਿਆ ਵੀ ਜਾਵੇ ਤਾਂ ਘੱਟ ਨੁਕਸਾਨ ਹੁੰਦਾ ਹੈ।
ਭਾਰਤ ਦੇ ਬਹਾਦਰ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਕਰੀਬ 50 ਡਰੋਨਾਂ ਨੂੰ ਰੋਕਿਆ ਹੈ। ਅਕਤੂਬਰ ਤੋਂ ਦਸੰਬਰ ਤੱਕ ਬਰਾਮਦ ਕੀਤੇ ਗਏ ਕੁੱਲ 50 ਡਰੋਨਾਂ ਵਿੱਚੋਂ 42 ਤਰਨਤਾਰਨ, ਭਿੱਖੀਵਿੰਡ ਅਤੇ ਅੰਮ੍ਰਿਤਸਰ ਤੋਂ ਮਿਲੇ ਹਨ। ਬੀ.ਐਸ.ਐਫ ਦੇ ਜਵਾਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਵਾਲੇ ਡਰੋਨਾਂ ਨੂੰ ਸੁੱਟਣ ਵਿੱਚ ਸਫ਼ਲ ਰਹੇ।