ਪੰਚਕੂਲਾ: ਅਯੁੱਧਿਆ ਜਾ ਕੇ ਰਾਮਲਲਾ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹਰਿਆਣਾ ਸਰਕਾਰ (Haryana government) ਨੇ ਅਯੁੱਧਿਆ ਤੱਕ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲੀ ਬੱਸ ਪੰਚਕੂਲਾ ਤੋਂ ਅਯੁੱਧਿਆ (Panchkula to Ayodhya) ਲਈ ਚੱਲੇਗੀ। ਇਹ ਬੱਸ ਸੇਵਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਸਕਦੀ ਹੈ। ਇਹ ਬੱਸ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਪੰਚਕੂਲਾ ਤੋਂ ਅਯੁੱਧਿਆ ਜਾਵੇਗੀ। ਉਥੋਂ ਵਾਪਸੀ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਹੋਵੇਗੀ।
ਦੂਜੇ ਪਾਸੇ ਸਰਕਾਰ ਨੇ ਕਿਲੋਮੀਟਰ ਸਕੀਮ ਤਹਿਤ ਟਰਾਂਸਪੋਰਟ ਫਲੀਟ ਵਿੱਚ 1000 ਹੋਰ ਬੱਸਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਕਿਲੋਮੀਟਰ ਸਕੀਮ ਤਹਿਤ 563 ਬੱਸਾਂ ਚੱਲ ਰਹੀਆਂ ਹਨ। ਇਹ ਸਾਰੀਆਂ ਡੀਜ਼ਲ ਬੱਸਾਂ ਹਨ। ਡੀਜ਼ਲ ਤੋਂ ਇਲਾਵਾ, ਨਵੀਆਂ 1000 ਬੱਸਾਂ ਵਿੱਚ ਇਲੈਕਟ੍ਰਿਕ ਅਤੇ ਸੀਐਨਜੀ ਬੱਸਾਂ ਵੀ ਹੋਣਗੀਆਂ। ਇਸੇ ਤਰ੍ਹਾਂ ਸਰਕਾਰ ਨੇ 150 ਹੋਰ ਏ.ਸੀ ਬੱਸਾਂ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਬੱਸਾਂ ਲੰਬੇ ਰੂਟਾਂ ‘ਤੇ ਚਲਾਈਆਂ ਜਾਣਗੀਆਂ। ਏਸੀ ਬੱਸਾਂ ਦੀ ਮੰਗ ਵਧਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ।