ਪਟਿਆਲਾ: ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਿੱਧੂ ਇਕ ਵਾਰ ਫਿਰ ਤੋਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, “ਅਗਲੇ ਹਫ਼ਤੇ ਤੋਂ ਨਿਯਮਿਤ ਤੌਰ ‘ਤੇ ਹਫ਼ਤੇ ਵਿੱਚ ਇੱਕ ਵਾਰ ਲੋਕਾਂ ਨੂੰ ਮਿਲਾਂਗਾ।” ਹਰ ਹਫ਼ਤੇ ਤਾਰੀਖ ਦਾ ਐਲਾਨ ਕਰਾਂਗਾ! ਜਦੋਂ ਮੇਰੀ ਪਤਨੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਤਾਂ ਮੈਂ ਅੰਮ੍ਰਿਤਸਰ ਵਿਚ ਵਿਕਲਪਿਕ ਤੌਰ ‘ਤੇ ਮੀਟਿੰਗਾਂ ਕਰਨੀਆਂ ਸ਼ੁਰੂ ਕਰਾਂਗਾ।”
ਨਵਜੋਤ ਸਿੱਧੂ ਨੇ ਟਵੀਟ ਕਰਕੇ ਦਿੱਤੀ ਇਹ ਅਹਿਮ ਜਾਣਕਾਰੀ
