ਗੁਹਾਟੀ : ਭਾਰਤ ‘ਚ ਇਸ ਸਮੇਂ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਚ ਖੇਡ ਰਹੀ ਆਸਟ੍ਰੇਲੀਆ ਦੀ ਲਗਭਗ ਅੱਧੀ ਟੀਮ ਤੀਜੇ ਮੈਚ ਤੋਂ ਬਾਅਦ ਘਰ ਪਰਤ ਜਾਵੇਗੀ ਅਤੇ ਵਿਸ਼ਵ ਕੱਪ ਜੇਤੂ ਟੀਮ ਦੇ ਟ੍ਰੈਵਿਸ ਹੈੱਡ ਹੀ ਅਜਿਹੇ ਖਿਡਾਰੀ ਹੋਣਗੇ ਜੋ ਬਾਕੀ ਦੇ ਦੋ ਮੈਚਾਂ ‘ਚ ਰਹਿਣਗੇ।
ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 2-0 ਨਾਲ ਅੱਗੇ ਹੈ। ਅੱਜ ਦੇ ਮੈਚ ਤੋਂ ਬਾਅਦ ਚੌਥਾ ਟੀ-20 1 ਦਸੰਬਰ ਨੂੰ ਰਾਏਪੁਰ ‘ਚ ਅਤੇ ਪੰਜਵਾਂ ਮੈਚ 3 ਦਸੰਬਰ ਨੂੰ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਆਸਟ੍ਰੇਲੀਆ ਦੀ ਵਨਡੇ ਵਿਸ਼ਵ ਕੱਪ ਟੀਮ ਦੇ ਸੱਤ ਮੈਂਬਰ 19 ਨਵੰਬਰ ਨੂੰ ਫਾਈਨਲ ਤੋਂ ਬਾਅਦ ਭਾਰਤ ਵਿੱਚ ਹੀ ਰਹੇ ਸਨ ਪਰ ਇਨ੍ਹਾਂ ਸੱਤ ਵਿੱਚੋਂ ਛੇ ਖਿਡਾਰੀ ਰਾਏਪੁਰ ਅਤੇ ਬੈਂਗਲੁਰੂ ਵਿੱਚ ਹੋਣ ਵਾਲੇ ਮੈਚਾਂ ਵਿੱਚ ਨਹੀਂ ਖੇਡਣਗੇ।
ਵਨਡੇ ਵਿਸ਼ਵ ਕੱਪ ‘ਚ ਇਕ ਪੜਾਅ ‘ਚ 23 ਵਿਕਟਾਂ ਲੈ ਕੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਮੁਥੱਈਆ ਮੁਰਲੀਧਰਨ ਦੀ ਬਰਾਬਰੀ ਕਰਨ ਵਾਲਾ ਐਡਮ ਜ਼ਾਂਪਾ ਪਹਿਲਾਂ ਹੀ ਘਰ ਲਈ ਰਵਾਨਾ ਹੋ ਗਿਆ ਹੈ ਅਤੇ ਸਟੀਵ ਸਮਿਥ ਵੀ ਉਸ ਦੇ ਨਾਲ ਜਾ ਚੁੱਕੇ ਹਨ। ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਜੋਸ਼ ਇੰਗਲਿਸ ਅਤੇ ਸੀਨ ਐਬੋਟ ਚਾਰ ਹੋਰ ਖਿਡਾਰੀ ਹਨ ਜੋ ਅੱਜ ਗੁਹਾਟੀ ਵਿੱਚ ਮੈਚ ਤੋਂ ਬਾਅਦ ਆਸਟ੍ਰੇਲੀਆ ਪਰਤਣਗੇ।
ਵਿਕਟਕੀਪਰ-ਬੱਲੇਬਾਜ਼ ਜੋਸ਼ ਫਿਲਿਪ ਅਤੇ ‘ਬਿੱਗ ਹਿਟਰ’ ਬੇਨ ਮੈਕਡਰਮੋਟ ਪਹਿਲਾਂ ਹੀ ਆਸਟ੍ਰੇਲੀਆਈ ਟੀਮ ਵਿੱਚ ਸ਼ਾਮਲ ਹੋ ਗਏ ਹਨ ਅਤੇ ਅੱਜ ਤੀਜੇ ਟੀ-20 ਅੰਤਰਰਾਸ਼ਟਰੀ ਲਈ ਉਪਲਬਧ ਹਨ। ਬੇਨ ਡਵਾਰਸ਼ੁਇਸ ਅਤੇ ਸਪਿਨਰ ਕ੍ਰਿਸ ਗ੍ਰੀਨ ਚੌਥੇ ਮੈਚ ਤੋਂ ਪਹਿਲਾਂ ਰਾਏਪੁਰ ਵਿੱਚ ਟੀਮ ਨਾਲ ਜੁੜਨਗੇ
www.news24help.com