ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ 12 ਵਜੇ ਚੰਡੀਗੜ੍ਹ ਸਥਿਤ ਆਪਣੇ ਨਿਵਾਸ ‘ਤੇ ਸਮੂਹ ਕਿਸਾਨਾਂ ਦੀ ਮੀਟਿੰਗ ਬੁਲਾਈ ਹੈ। ਖਬਰ ਖਾਸ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਕਿਸਾਨਾਂ ਨਾਲ ਅਤੇ ਬਾਅਦ ‘ਚ 3 ਵਜੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਸਾਰੇ ਵਿਧਾਇਕਾਂ ਤੋਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਲੈਣਗੇ। ਇਸ ਦੇ ਨਾਲ ਹੀ 28 ਅਤੇ 29 ਨਵੰਬਰ ਨੂੰ ਬੁਲਾਏ ਜਾਣ ਵਾਲੇ ਵਿਧਾਨ ਸਭਾ ਸੈਸ਼ਨ ਸਬੰਧੀ ਵੀ ਇਸ ਮੀਟਿੰਗ ਵਿੱਚ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ।
Related Posts

ਮਲੇਰਕੋਟਲਾ ਪੁਲਿਸ ਵੱਲੋਂ ਸਬ ਜੇਲ੍ਹ ਦੀ ਵਿਆਪਕ ਤਲਾਸ਼ੀ ਮੁਹਿੰਮ ਚਲਾਈ
ਮਾਲੇਰਕੋਟਲਾ, 30 ਦਸੰਬਰ : ਨਵੇਂ ਸਾਲ ਦੀ ਪੂਰਵ ਸੰਧਿਆ ਤੋਂ ਪਹਿਲਾਂ, ਮਾਲੇਰਕੋਟਲਾ ਪੁਲਿਸ ਨੇ ਸ਼ਨੀਵਾਰ, 30 ਦਸੰਬਰ ਨੂੰ ਮਾਲੇਰਕੋਟਲਾ ਸਬ ਜੇਲ੍ਹ ਦੀ ਸਖ਼ਤ ਜਾਂਚ ਕੀਤੀ, ਜਿਸ ਵਿੱਚ 129 ਪੁਲਿਸ ਮੁਲਾਜ਼ਮ ਸ਼ਾਮਲ ਸਨ। ਵਿਆਪਕ ਖੋਜ ਮੁਹਿੰਮ ਦੀ ਅਗਵਾਈ 1 ਪੁਲਿਸ ਸੁਪਰਡੈਂਟ ਅਤੇ 3 ਡਿਪਟੀ ਪੁਲਿਸ ਸੁਪਰਡੈਂਟ ਅਤੇ 125 ਐਨਜੀਓ/ਈਪੀਓਜ਼ ਦੁਆਰਾ ਕੀਤੀ ਗਈ ਸੀ। ਟੀਮ ਨੇ ਸਖ਼ਤ ਸੁਰੱਖਿਆ ਅਤੇ ਵਿਵਸਥਾ ਨੂੰ ਬਰਕਰਾਰ ਰੱਖਣ ਲਈ 299 ਕੈਦੀਆਂ ਦੀ ਰਿਹਾਇਸ਼ ਵਾਲੀ ਥਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਵਿਆਪਕ ਤਲਾਸ਼ੀ ਅਭਿਆਨ ਦੌਰਾਨ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਇਹ ਮਾਲੇਰਕੋਟਲਾ ਪੁਲਿਸ ਦੇ ਅਨੁਸ਼ਾਸਨ ਅਤੇ ਨਿਯੰਤਰਣ ਦੀ ਸਤਿਕਾਰਤ ਪਰੰਪਰਾ ਨਾਲ ਮੇਲ ਖਾਂਦਾ ਹੈ। ਸਰਕਾਰੀ ਰਿਕਾਰਡ ਦੇ ਅਨੁਸਾਰ, ਜੇਲ੍ਹ ਵਿੱਚੋਂ ਕਦੇ ਵੀ ਮੋਬਾਈਲ ਫੋਨ ਜਾਂ ਨਸ਼ੀਲੇ ਪਦਾਰਥਾਂ ਵਰਗਾ ਕੋਈ ਵੀ ਨਸ਼ਾ ਬਰਾਮਦ ਨਹੀਂ ਹੋਇਆ ਹੈ। ਸਰਚ ਪ੍ਰਕ੍ਰਿਆ ਬਾਰੇ ਬੋਲਦਿਆਂ, ਮਾਲੇਰਕੋਟਲਾ ਦੇ ਸੀਨੀਅਰ ਕਪਤਾਨ ਪੁਲਿਸ, ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ, “ਮਾਲੇਰਕੋਟਲਾ ਪੁਲਿਸ ਆਪਣੇ ਅਧਿਕਾਰ ਖੇਤਰ ਅਧੀਨ ਸਾਰੀਆਂ ਥਾਵਾਂ ‘ਤੇ ਸੁਰੱਖਿਆ ਨੂੰ ਲਾਗੂ ਕਰਨ ਅਤੇ ਸੁਧਾਰਾਤਮਕ ਸਹੂਲਤਾਂ ਸਮੇਤ ਅਮਨ–ਕਾਨੂੰਨ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਜਿਹੇ ਸਖ਼ਤ ਨਿਰੀਖਣ ਕਾਰਜ ਉਹ ਮਿਆਰੀ ਪ੍ਰੋਟੋਕੋਲ ਹਨ ਜੋ ਅਸੀਂ ਅਨੁਸ਼ਾਸਨ ਨੂੰ ਕਾਇਮ ਰੱਖਣ ਅਤੇ ਕਿਸੇ ਵੀ ਗੈਰ–ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲੈਂਦੇ ਹਾਂ।“ Post Views: 217
गणेश चतुर्थी की रात चांद देखना शुभ होता है या अशुभ, यहां जानें क्या है मान्यता?
[ad_1] Ganesh Chaturthi 2023: आज से 10 दिनों तक चलने वाले गणेश चतुर्थी का त्योहार शुरू होने जा रहा है।…

ਪੰਜਾਬ ਸਰਕਾਰ ਨੇ ਇਨ੍ਹਾਂ ਸਕੂਲਾਂ ‘ਚ ਨਿਯੁਕਤ ਕੀਤੇ ਨਵੇਂ ਪ੍ਰਿੰਸੀਪਲ
ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਨੇ ਐਸ.ਓ.ਈ., ਡੀ.ਆਈ.ਈ.ਟੀ, ਮੈਰੀਟੋਰੀਅਸ ਸਕੂਲਾਂ ਵਿੱਚ ਨਵੇਂ ਪ੍ਰਿੰਸੀਪਲਾਂ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ, ਜਿਸ ਕਾਰਨ ਪ੍ਰਬੰਧਕੀ ਲੋੜਾਂ…