SDM ਨੇ ਸਿਵਲ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਨਕੋਦਰ : ਐਸ.ਡੀ.ਐਮ. ਦਫ਼ਤਰ ਨਕੋਦਰ ਵਿਖੇ ਗੁਰਸਿਮਰਨਜੀਤ ਸਿੰਘ ਢਿੱਲੋਂ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ ਨਕੋਦਰ ਵਲੋਂ ਐਸ.ਐਚ.ਓ, ਨਕੋਦਰ ਸਿਟੀ, ਐਸ ਐਚ ਓ ਨਕੋਦਰ ਸਦਰ, ਐਸ ਐਚ ਓ ਨੂਰਮਹਿਲ ਅਤੇ ਬਿਲਗਾ ਐਸ ਐਚ ਓ ਨਾਲ ਮੀਟਿੰਗ ਕੀਤੀ ਗਈ ਅਤੇ ਦੱਸਿਆ ਗਿਆ ਕਿ ਲੋਕ ਸਭਾ ਦੀਆਂ ਆਮ ਚੋਣਾਂ ਲਈ ਵਿਧਾਨ ਸਭਾ ਚੋਣ ਹਲਕਾ 031 ਨਕੋਦਰ ਵਿਖੇ ਲਗਾਏ ਗਏ ਸਮੂਹ ਸੈਕਟਰ ਅਫ਼ਸਰਾਂ ਨਾਲ ਮਿਲ ਕੇ ਵਲਨਰਬਿਲਟੀ ਮੈਪਿਕ ਕੀਤੀ ਜਾਵੇ ਅਤੇ ਹਰੇਕ ਸੈਕਟਰ ਅਫ਼ਸਰ ਨਾਲ ਇਕ ਪੁਲਿਸ ਮੁਲਾਜਮ ਲਗਾਇਆ ਜਾਵੇ ਤਾਂ ਜੋ ਦੋਨਾਂ ਦੀ ਜੁਆਇੰਟ ਵਿਜਟ ਹੋਣ ਉਪਰੰਤ ਵਲਨਰਬਿਲਟੀ ਮੈਪਿੰਗ ਕੀਤੀ ਜਾਵੇ।

 

ਇਹ ਵੀ ਹਦਾਇਤ ਕੀਤੀ ਗਈ ਕਿ ਇਹ ਕੰਮ ਹਰ ਹਾਲਤ ਵਿਚ ਬੁੱਧਵਾਰ ਤੱਕ ਮੁਕੰਮਲ ਕੀਤਾ ਜਾਵੇ। ਇਸ ਤੋਂ ਇਲਾਵਾ ਸਿਵਲ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਜੀ ਵਲੋਂ ਕਿਸੇ ਸਮੇਂ ਵੀ ਚੋਣ ਜਾਬਤਾ ਲਗਾਇਆ ਜਾ ਸਕਦਾ ਹੈ ਇਸ ਲਈ ਸਮੂਹ ਅਫ਼ਸਰ ਤਿਆਰ ਰਹਿਣ ਕਿ ਜਦੋਂ ਵੀ ਚੋਣ ਜਾਬਤਾ ਲਗਦਾ ਹੈ ਉਸ ਸਮੇਂ ਤੋਂ ਹੀ ਮਾਡਲ ਕੋਡ ਆਫ਼ ਕੰਡਕਟ ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ।

 

ਚੋਣ ਜਾਬਤਾ ਲਗਦੇ ਸਾਰ ਹੀ ਰਾਜਨੀਤਿਕ ਪਾਰਟੀਆਂ ਦੇ ਬੋਰਡ ਬੈਨਰ ਉਤਰਵਾਏ ਜਾਣ ਅਤੇ ਜਦੋਂ ਤੱਕ ਚੋਣ ਜਾਬਤਾ ਲਾਗੂ ਰਹਿੰਦਾ ਹੈ ਉਦੋਂ ਤੱਕ ਇਹ ਕੰਮ ਲਗਾਤਾਰ ਜਾਰੀ ਰੱਖਿਆ ਜਾਵੇ। ਮੀਟਿੰਗ ਉਪਰੰਤ ਗੁਰਸਿਮਰਨਜੀਤ ਸਿੰਘ ਢਿੱਲੋਂ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟਨਕੋਦਰ ਵਲੋਂ ਪਿੰਡ ਸ਼ੰਕਰ ਵਿਖੇ ਬਣਾਏ ਜਾਂਦੇ ਬੂਥਾਂ ਦਾ ਵੀ ਨਿਰੀਖਣ ਕੀਤਾ ਗਿਆ। ਸਬੰਧਤ ਬੀ.ਐਲ.ਓਜ਼ ਨੂੰ ਹਦਾਇਤ ਕੀਤੀ ਗਈ ਬੂਥਾਂ ਦੇ ਬਾਹਰ ਜੋ ਵੇਰਵੇ ਲਿਖੇ ਗਏ ਹਨ ਉਨ੍ਹਾਂ ਨੁੰ ਤੁਰੰਤ ਅਪਡੇਟ ਕੀਤਾ ਜਾਵੇ ਅਤੇ ਭਾਰਤ ਚੋਣ ਕਮਿਸ਼ਨ ਜੀ ਦੀਆਂ ਹਦਾਇਤਾਂ ਅਨੁਸਾਰ ਬੂਥਾਂ ਤੇ (AMF)ਐਸ਼ਉਰਡ ਮਿਨੀਮਮ ਫੈਸਿਲਿਟੀ ਦਿੱਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ।

Leave a Reply

Your email address will not be published. Required fields are marked *