ਸਪੋਰਟਸ : IPL 2024 ਤੋਂ ਪਹਿਲਾਂ ਸ਼ੁਭਮਨ ਗਿੱਲ (Shubman Gill) ਨੂੰ ਵੱਡਾ ਤੋਹਫਾ ਮਿਲਿਆ ਹੈ। ਦਰਅਸਲ, ਗਿੱਲ ਨੂੰ ਗੁਜਰਾਤ ਟਾਈਟਨਸ ਦਾ ਕਪਤਾਨ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਗੁਜਰਾਤ ਟਾਈਟਨਸ ਦੇ ਕਪਤਾਨ ਸਨ, ਜੋ ਹੁਣ ਮੁੜ ਮੁੰਬਈ ਇੰਡੀਅਨਜ਼ ਨਾਲ ਜੁੜ ਗਏ ਹਨ।
ਰਿਪੋਰਟ ਮੁਤਾਬਕ ਮੁੰਬਈ ਨੇ ਹਾਰਦਿਕ ਨਾਲ 17.50 ਕਰੋੜ ਰੁਪਏ ਦਾ ਵਪਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਰਿਟੇਨਸ਼ਨ ਲਿਸਟ ਜਾਰੀ ਕੀਤੀ ਗਈ ਸੀ ਤਾਂ ਗੁਜਰਾਤ ਟਾਈਟਨਸ ਨੇ ਆਪਣੇ ਮੁੱਖ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਕਪਤਾਨ ਦੇ ਰੂਪ ‘ਚ ਬਰਕਰਾਰ ਰੱਖਿਆ ਸੀ ਪਰ ਇਸ ਤੋਂ ਕੁਝ ਦੇਰ ਬਾਅਦ ਹੀ ਖਬਰਾਂ ਆਈਆਂ ਕਿ ਹਾਰਦਿਕ ਨੂੰ ਮੁੰਬਈ ਨੇ ਟਰੇਡ ਕਰ ਲਿਆ ਹੈ। ਹਾਲਾਂਕਿ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਹੁਣ ਸ਼ੁਭਮਨ ਗਿੱਲ IPL ਵਿੱਚ ਗੁਜਰਾਤ ਦੀ ਕਪਤਾਨੀ ਸੰਭਾਲਣਗੇ। ਇਸ ਦੇ ਨਾਲ ਹੀ ਰਾਸ਼ਿਦ ਖਾਨ ਦੇ ਕੋਲ ਪਿਛਲੇ ਸੀਜ਼ਨ ‘ਚ ਉਪ ਕਪਤਾਨੀ ਸੀ।