ਚੰਡੀਗੜ੍ਹ : ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਵਿਚ ਆਨਲਾਈਨ ਲਰਨਿੰਗ ਅਤੇ ਓਪਨ ਅਤੇ ਡਿਸਟੈਂਸ ਲਰਨਿੰਗ ਲਈ ਜਨਵਰੀ 2024 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਾਖਲੇ ਦੀ ਆਖਰੀ ਮਿਤੀ 31 ਜਨਵਰੀ 2024 ਹੈ। ਅੱਜ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਇਗਨੂ ਭਾਰਤ ਦੀ ਸਭ ਤੋਂ ਮਸ਼ਹੂਰ ਅਤੇ ਪ੍ਰਸਿੱਧ ਕੇਂਦਰੀ ਯੂਨੀਵਰਸਿਟੀ ਹੈ। ਇਗਨੂ ਵਿੱਚ ਦਾਖਲੇ ਲਈ ਸਾਲ ਵਿੱਚ ਦੋ ਵਾਰ ਫਾਰਮ ਭਰੇ ਜਾਂਦੇ ਹਨ। ਪਹਿਲੀ ਜਨਵਰੀ ਸੈਸ਼ਨ ਲਈ ਅਤੇ ਦੂਜੀ ਜੁਲਾਈ ਸੈਸ਼ਨ ਲਈ ਜਨਵਰੀ 2024 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਗਨੂ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਕੇ ਤਰੱਕੀ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ।
IGNOU ‘ਚ ਜਨਵਰੀ 2024 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਹੋਈ ਸ਼ੁਰੂ
