ਕਰਨਾਲ: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਰਨਾਲ (Karnal) ‘ਚ ਲੋਕਾਂ ‘ਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਸੀ.ਐਮ ਮਨੋਹਰ ਲਾਲ ਖੱਟਰ ਨੇ ਵੱਡਾ ਐਲਾਨ ਕਰਦਿਆਂ ਕਰਨਾਲ ਦੀ ਮੁਗਲ ਨਹਿਰ ਦਾ ਨਾਂ ਬਦਲ ਕੇ ਕਰਣ ਨਹਿਰ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਕਰਨਾਲ ਦੇ ਸੈਕਟਰ-13 ਦੇ ਕਮਿਊਨਿਟੀ ਸੈਂਟਰ ‘ਚ ਲੋਹੜੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਵੀ ਕੀਤੀ। ਅੱਗੇ ਬੋਲਦੇ ਹੋਏ, ਮੁੱਖ ਮੰਤਰੀ ਨੇ ਆਗਾਮੀ ਮਕਰ ਸੰਕ੍ਰਾਂਤੀ ਦੇ ਤਿਉਹਾਰ ਲਈ ਰਾਜ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਉਥੇ ਮੌਜੂਦ ਲੋਕਾਂ ਦੀ ਸਹਿਮਤੀ ਨਾਲ ਕਰਨਾਲ ਦੀ ਮੁਗਲ ਨਹਿਰ ਦਾ ਨਾਂ ਬਦਲ ਕੇ ਕਰਣ ਨਹਿਰ ਰੱਖਣ ਦਾ ਐਲਾਨ ਕੀਤਾ।