CM ਕੇਜਰੀਵਾਲ ਖ਼ਿਲਾਫ਼ ਸ਼ਿਕਾਇਤ ਦਰਜ, 7 ਫਰਵਰੀ ਨੂੰ ਹੋਵੇਗੀ ਸੁਣਵਾਈ

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) (Enforcement Directorate) (ED) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਖ਼ਿਲਾਫ਼ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ (Money laundering cases) ‘ਚ ਪੇਸ਼ ਨਾ ਹੋਣ ‘ਤੇ ਅਦਾਲਤ ‘ਚ ਸ਼ਿਕਾਇਤ ਦਾਇਰ ਕੀਤੀ ਹੈ। ਇਹ ਸ਼ਿਕਾਇਤ ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਦੇ ਸਾਹਮਣੇ ਦਾਇਰ ਕੀਤੀ ਗਈ, ਜਿਨ੍ਹਾਂ ਨੇ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਪਾ ਦਿੱਤੀ ਹੈ।

ਜੱਜ ਨੇ ਕਿਹਾ, ”ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ), 2002 ਦੀ ਧਾਰਾ 50 ਦੀ ਪਾਲਣਾ ਨਾ ਕਰਨ ਲਈ ਇਕ ਤਾਜ਼ਾ ਸ਼ਿਕਾਇਤ ਮਿਲੀ ਹੈ।” ਜੱਜ ਨੇ ਅੰਸ਼ਕ ਦਲੀਲਾਂ ਸੁਣੀਆਂ ਅਤੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਜੱਜ ਨੇ ਕਿਹਾ, “ਇਹ ਨਵੀਂ ਸ਼ਿਕਾਇਤ ਦਾ ਮਾਮਲਾ ਹੈ। ਦਲੀਲਾਂ ਸੁਣੀਆਂ ਗਈਆਂ। ਬਾਕੀ ਬਹਿਸ 7 ਫਰਵਰੀ 2024 ਨੂੰ ਰੱਖੀ ਜਾਵੇਗੀ।”

Leave a Reply

Your email address will not be published. Required fields are marked *