ਕੈਨੇਡਾ: ਕੈਨੇਡਾ (Canada) ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਇੱਥੇ ਕਈ ਨੌਜਵਾਨ ਵਿਦੇਸ਼ਾਂ ‘ਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ, ਉਥੇ ਹੀ ਇਕ ਪੰਜਾਬੀ ਨੌਜਵਾਨ ਨੂੰ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ‘ਚ ਇਕ ਪੰਜਾਬੀ ਟਰੱਕ ਡਰਾਈਵਰ ਕੋਲੋਂ ਭਾਰੀ ਮਾਤਰਾ ‘ਚ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਨਸ਼ੀਲੇ ਪਦਾਰਥ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਭ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪੁਲਿਸ ਨੇ ਕੈਨੇਡਾ ਦੀ ਸਰਹੱਦ ਨੇੜੇ ਉੱਤਰੀ ਅਮਰੀਕਾ ਦੇ ਘਾਹ ਦੇ ਮੈਦਾਨਾਂ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ 400 ਕਿਲੋ ਮੈਥਾਮਫੇਟਾਮਾਈਨ ਸਮੇਤ ਗ੍ਰਿਫ਼ਤਾਰ ਕੀਤਾ ਹੈ।ਨੌਜਵਾਨ ਦੀ ਪਛਾਣ ਕੋਮਲਪ੍ਰੀਤ ਸਿੱਧੂ (ਉਮਰ 29) ਵਾਸੀ ਵਿਨੀਪੈਗ, ਕੈਨੇਡਾ ਵਜੋਂ ਹੋਈ ਹੈ ਅਤੇ ਟਰੱਕ ਡਰਾਈਵਰ ਹੈ। ਨੌਜਵਾਨ ‘ਤੇ ‘ਮੇਥਾਮਫੇਟਾਮਾਈਨ’ ਦਰਾਮਦ ਕਰਕੇ ਕੈਨੇਡਾ ‘ਚ ਤਸਕਰੀ ਕਰਨ ਦਾ ਦੋਸ਼ ਹੈ। ਕੋਮਲਪ੍ਰੀਤ ਨੂੰ 1 ਫਰਵਰੀ ਨੂੰ ਮੈਨੀਟੋਬਾ ਲਾਅ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਖੇਪ ਦੀ ਬਾਜ਼ਾਰੀ ਕੀਮਤ 51 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਗਈ ਹੈ। ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਕਿਹਾ ਕਿ ਪ੍ਰੈਰੀ ਦੇ ਇਤਿਹਾਸ ਵਿੱਚ ਇਹ ਖੇਪ ਸਭ ਤੋਂ ਵੱਡਾ ਹੈ।
Related Posts
ਸੰਘਣੀ ਧੁੰਦ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ‘ਚ ਫਿਰ ਤੋਂ ਛੁੱਟੀਆਂ
ਚੰਡੀਗੜ੍ਹ: ਕੜਾਕੇ ਦੀ ਸਰਦੀ ਦੇ ਵਿਚਕਾਰ ਚੰਡੀਗੜ੍ਹ ਦੇ ਸਕੂਲਾਂ ਦੀਆਂ ਛੁੱਟੀਆਂ ਫਿਰ ਵਧਾ ਦਿੱਤੀਆਂ ਗਈਆਂ ਹਨ। ਇਹ ਫ਼ੈਸਲਾ ਸਰਦੀ ਅਤੇ ਸੰਘਣੀ…
ਜਲੰਧਰ ਦੇ ਇਸ ਇਲਾਕੇ ‘ਚੋਂ ਮਿਲੀ ਸੜੀ ਹੋਈ ਲਾਸ਼, ਫੈਲੀ ਸਨਸਨੀ
ਜਲੰਧਰ : ਜਲੰਧਰ (Jalandhar) ਦੇ ਰਾਜ ਨਗਰ ਦੇ ਨਾਲ ਲੱਗਦੇ ਸ਼ਿਵ ਨਗਰ (Shiv Nagar) ਦੇ ਸੁੰਨਸਾਨ ਇਲਾਕੇ ‘ਚੋਂ ਇਕ ਸੜੀ ਹੋਈ ਲਾਸ਼ ਮਿਲੀ ਹੈ। ਇਸ…
ਨਗਰ ਕੀਰਤਨ ‘ਚ ਸੇਵਾ ਕਰ ਰਹੇ ਗ੍ਰੰਥੀ ਸਿੰਘ ਨਾਲ ਵਾਪਰਿਆ ਦਰਦਨਾਕ ਹਾਦਸਾ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿੱਚ ਇੱਕ ਦੁਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ (Sri…