Monday, September 15, 2025
Monday, September 15, 2025

ਵਾਲਾਂ ਨੂੰ Silky ਤੇ ਚਮਕਦਾਰ ਬਣਾਉਣ ਲਈ ਇਸ ਤਰ੍ਹਾਂ ਕਰੋ ਅਲਸੀ ਦੇ ਬੀਜਾਂ ਦੀ ਵਰਤੋਂ

Date:

health:ਅਲਸੀ ਦੇ ਬੀਜ (Flax seeds) ਇੱਕ ਪੌਸ਼ਟਿਕ ਅਤੇ ਬਹੁਮੁਖੀ ਤੱਤ ਹਨ, ਜੋ ਕਈ ਤਰ੍ਹਾਂ ਦੇ ਭੋਜਨ ਅਤੇ ਸੁੰਦਰਤਾ ਉਤਪਾਦਾਂ ਵਿੱਚ ਵਰਤੇ ਜਾਂਦੇ ਹਨ। ਅਲਸੀ ਦੇ ਬੀਜਾਂ ਵਿੱਚ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ, ਜੋ ਵਾਲਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅਲਸੀ ਦੇ ਬੀਜ ਵਾਲਾਂ ਨੂੰ ਸਿੱਲਕੀ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਘਰ ‘ਚ ਅਲਸੀ ਦੇ ਬੀਜਾਂ ਤੋਂ ਹੇਅਰ ਜੈੱਲ ਬਣਾ ਸਕਦੇ ਹੋ। ਅਲਸੀ ਦੇ ਬੀਜ ਤੋਂ ਬਣਿਆ ਹੇਅਰ ਜੈੱਲ ਕੁਦਰਤੀ ਅਤੇ ਸੁਰੱਖਿਅਤ ਹੁੰਦਾ ਹੈ ਅਤੇ ਵਾਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।

ਅਲਸੀ ਦੇ ਬੀਜਾਂ ਤੋਂ ਹੇਅਰ ਜੈੱਲ ਬਣਾਉਣ ਦਾ ਤਰੀਕਾ

  • 2 ਚੱਮਚ ਅਲਸੀ ਦੇ ਬੀਜ ਲਓ।
  • ਇਨ੍ਹਾਂ ਨੂੰ ਮਿਕਸਰ ‘ਚ ਪੀਸ ਕੇ ਬਰੀਕ ਪਾਊਡਰ ਬਣਾ ਲਓ।
  •  1/4 ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
  • ਮਿਸ਼ਰਣ ਨੂੰ ਕੜਾਹੀ ‘ਚ ਪਾ ਕੇ ਮੱਧਮ ਅੱਗ ‘ਤੇ ਗਰਮ ਕਰੋ।
  • ਜਦੋਂ ਮਿਸ਼ਰਣ ਗਾੜ੍ਹਾ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਓ।
  • ਮਿਸ਼ਰਣ ਨੂੰ ਇੱਕ ਕਟੋਰੀ ‘ਚ ਕੱਢ ਲਓ ਅਤੇ ਠੰਡਾ ਹੋਣ ਦਿਓ।
  • ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਜਾਰ ‘ਚ ਭਰ ਲਓ।

ਇਸ ਹੇਅਰ ਜੈੱਲ ਦੀ ਵਰਤੋਂ ਕਰਨ ਲਈ ਇਸ ਨੂੰ ਹੱਥਾਂ ‘ਚ ਲੈ ਕੇ ਵਾਲਾਂ ‘ਤੇ ਲਗਾਓ। ਇਸਨੂੰ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਲਗਾਓ।

ਅਲਸੀ ਦੇ ਬੀਜਾਂ ਤੋਂ ਬਣੇ ਹੇਅਰ ਜੈੱਲ ਦੇ ਫਾਇਦੇ

  • ਵਾਲਾਂ ਨੂੰ ਸਿੱਲਕੀ ਅਤੇ ਚਮਕਦਾਰ ਬਣਾਉਂਦਾ ਹੈ।
  • ਵਾਲਾਂ ਨੂੰ ਕੰਘੀ ਕਰਨਾ ਆਸਾਨ ਬਣਾਉਂਦਾ ਹੈ।
  • ਵਾਲਾਂ ਨੂੰ ਡੈਂਡਰਫ ਤੋਂ ਬਚਾਉਂਦਾ ਹੈ।
  • ਵਾਲਾਂ ਨੂੰ ਟੁੱਟਣ ਅਤੇ ਝੜਨ ਤੋਂ ਰੋਕਦਾ ਹੈ।

www.news24help.com

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

पंजाब में पावर क्रांति: 13 शहरों में PSPCL का विशाल बिजली ढांचा सुधार प्रोजेक्ट शुरू

चंडीगढ़/लुधियाना कैबिनेट मंत्री (पावर) संजीव अरोड़ा ने आज पंजाब भर...