ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਰਾਸ਼ਟਰੀ ਪਾਤਰਤਾ ਪ੍ਰੀਖਿਆ (NET) ਦੇ ਸਿਲੇਬਸ ’ਚ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਮਾਹਿਰ ਕਮੇਟੀ ਬਣਾਈ ਜਾਵੇਗੀ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ, ਯੂਨੀਵਰਸਿਟੀਆਂ ’ਚ ਅਸਿਸਟੈਂਟ ਪ੍ਰੋਫੈਸਰ ਦੀ ਨਿਯੁਕਤੀ ਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਲਈ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਯੂਜੀਸੀ-ਰਾਸ਼ਟਰੀ ਪਾਤਰਤਾ ਪ੍ਰੀਖਿਆ (ਯੂਜੀਸੀ- ਨੈੱਟ) ਦਾ ਪ੍ਰਬੰਧ ਕਰਦੀ ਹੈ। 83 ਸਫਿਆਂ ’ਚ ਹਰ ਸਾਲ ਦੋ ਵਾਰੀ, ਆਮ ਤੌਰ ’ਤੇ ਜੂਨ ਤੇ ਦਸੰਬਰ ’ਚ ਯੂਜੀਸੀ-ਨੈੱਟ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ। ਯੂਜੀਸੀ ਨੇ ਆਖਰੀ ਵਾਰੀ 2017 ’ਚ ਯੂਜੀਸੀ-ਨੈੱਟ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਗਦੀਸ਼ ਕੁਮਾਰ ਨੇ ਕਿਹਾ, 2020 ’ਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਲਾਂਚ ਕਰਨ ਦੇ ਬਾਅਦ ਬਹੁ ਵਿਸ਼ਾ ਸਿਲੇਬਸ ਤੇ ਸਮੁੱਚੀ ਸਿੱਖਿਆ ਦੇਣ ਲਈ ਉੱਚ ਸਿੱਖਿਆ ’ਚ ਕਾਫ਼ੀ ਵਿਕਾਸ ਹੋਇਆ ਹੈ। ਇਸ ਲਈ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੀ ਬੈਠਕ ਚ ਯੂਜੀਸੀ ਨੇ ਫ਼ੈਸਲਾ ਕੀਤਾ ਕਿ ਯੂਜੀਸੀ-ਨੈੱਟ ਦੇ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਸਕਦੀ ਹੈ। ਜਗਦੀਸ਼ ਕੁਮਾਰ ਨੇ ਕਿਹਾ ਕਿ ਯੂਜੀਸੀ-ਨੈੱਟ ’ਚ ਨਵੇਂ ਸਿਲੇਬਸ ਨੂੰ ਪੇਸ਼ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਚਿਤ ਸਮਾਂ ਦਿੱਤਾ ਜਾਵੇਗਾ ਤਾਂ ਜੋ ਬਦਲਾਅ ਸਹੀ ਤਰੀਕੇ ਨਾਲ ਹੋ ਸਕੇ।
Related Posts

ਕੁਲਤਾਰ ਸੰਧਵਾਂ ਗਣਤੰਤਰਤਾ ਦਿਵਸ ਮੌਕੇ ਰੂਪਨਗਰ ਵਿਖੇ ਲਹਿਰਾਉਣਗੇ ਕੌਮੀ ਝੰਡਾ
ਚੰਡੀਗੜ੍ਹ, 11 ਜਨਵਰੀ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਗਣਤੰਤਰਤਾ ਦਿਵਸ ਮੌਕੇ 26 ਜਨਵਰੀ, 2024 ਨੂੰ ਰੂਪਨਗਰ (Rupnagar) ਵਿਖੇ ਕੌਮੀ…
ਪੰਜਾਬ ਦੀ ਧੀ ਨੇ ਅਮਰੀਕਾ ‘ਚ ਹਾਸਲ ਕੀਤਾ ਇਹ ਮੁਕਾਮ
ਨਡਾਲਾ : ਨਡਾਲਾ ਦੇ ਪਿੰਡ ਮਿਰਜ਼ਾਪੁਰ ਦੀ ਹੋਣਹਾਰ ਬੇਟੀ ਕੋਮਲ ਪੰਨੂ (Komal Pannu) ਨੇ ਅਮਰੀਕਾ (America) ‘ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕੀ ਫੌਜ ‘ਚ…
क्रेडिट कार्ड और सिम कार्ड समेत इन नियमों में होगा बदलाव, जानिए
[ad_1] 1 December Rule Changes: देश में हर महीने कुछ न कुछ नियमों में बदलाव देखने को मिलता ही रहता…