67ਵਾਂ ਰਾਜ ਪੱਧਰੀ ਸਕੂਲ ਖੇਡ (ਕਿੱਕ ਬਾਕਸਿੰਗ) 2023

ਮਾਲੇਰਕੋਟਲਾ, 8 ਦਸੰਬਰ

                     ਜ਼ਿਲ੍ਹੇ ਮਾਲੇਰਕੋਟਲਾ ਵਿਖੇ ਆਯੋਜਿਤ ਹੋਈਆਂ 67ਵੀਆਂ ਪੰਜਾਬ ਰਾਜ ਪੱਧਰੀ (ਅੰਤਰ ਜ਼ਿਲ੍ਹਾ) ਸਕੂਲ ਖੇਡਾਂ- 2023 ਕਿੱਕ ਬਾਕਸਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਲੜਕੀਆਂ ਨੇ ਅੰਡਰ-14, ਅਤੇ 19 ਵਿੱਚ ਕਲੀਨ ਸਵੀਪ ਲਗਾਇਆ ਹੈ।ਜਦੋਂਕਿ ਅੰਡਰ-17 (ਕੁੜੀਆਂ) ’ਚ ਹੁਸ਼ਿਆਰਪੁਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ।

            ਸਮਾਪਤੀ ਸਮਾਰੋਹ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ , ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਮੁਹੰਮਦ ਖਲੀਲ ਅਤੇ ਮਨੇਜਿੰਗ ਡਾਇਰੈਕਟਰ ਸਟਾਰ ਇੰਪੈਕਟ ਮੁਹੰਮਦ ਉਵੈਸ ਨੇ ਜੇਤੂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸ਼ਲ ਕਰਨ ਵਾਲੀ ਟੀਮਾਂ ਨੂੰ ਮੈਡਲ ਤਕਸੀਮ ਕੀਤੇ । ਇਸ ਮੌਕੇ ਮੁਹੰਮਦ ਰਫੀਕ, ਪ੍ਰਿੰਸੀਪਲ ਸੁਧੀਰ ਕੁਮਾਰ, ਪ੍ਰਿੰਸੀਪਲ ਹਰਜਿੰਦਰ ਸਿੰਘ, ਪ੍ਰਿੰਸੀਪਲ ਨਰੇਸ਼ ਕੁਮਾਰ, ਪ੍ਰਿੰਸੀਪਲ ਦਲਬੀਰ ਸਿੰਘ, ਡੀ.ਐਮ. (ਖੇਡਾਂ) ਰਘੂ ਨੰਦਨ,ਪ੍ਰਿੰਸੀਪਲ ਮੁਜਾਹਿਦ ਅਲੀ (ਦ ਟਾਊਨ ਸਕੂਲ),  ਰਾਜਨ ਸਿੰਗਲਾ, ਹੈੱਡ ਮਾਸਟਰ ਬਸ਼ੀਰ, ਹੈੱਡ ਮਾਸਟਰ ਉਮਰ, ਹੈੱਡ ਮਿਸਟ੍ਰੈਸ ਨੀਲਮ ਕੁਮਾਰੀ, ਸੰਦੀਪ ਮੜਕਨ, ਬੀ.ਐਨ.ਓ. ਮੁਹੰਮਦ ਅਸਗਰ, ਬੀ. ਮੁਹੰਮਦ ਇਮਰਾਨ,  ਇਰਸ਼ਾਦ ਅਹਿਮਦ ਵੀ ਮੌਜੂਦ ਸਨ ।

             ਅੰਡਰ 14/17/19 ਮੁੰਡਿਆਂ ਵਿੱਚ ਹੁਸ਼ਿਆਰਪੁਰ ਨੇ ਕਲੀਨ ਸਵੀਪ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਕੁੜੀਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਪਹਿਲੇ ਸਥਾਨ ’ਤੇ ਜ਼ਿਲ੍ਹਾ ਮਾਨਸਾ ਦੀ ਟੀਮ ਦੂਜੇ ਸਥਾਨ ’ਤੇ , ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਅੰਡਰ-17 ਕੁੜੀਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਪਹਿਲੇ ਸਥਾਨ , ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਦੂਜੇ ਸਥਾਨ , ਜ਼ਿਲ੍ਹਾ ਬਰਨਾਲਾ ਦੀ ਟੀਮ ਤੀਜੇ ਸਥਾਨ ’ਤੇ ਰਹੀ।

             ਅੰਡਰ-19 ਲੜਕੀਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਪਹਿਲੇ ਸਥਾਨ ’ਤੇ,ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਦੂਜੇ ਸਥਾਨ ’ਤੇ, ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਉਕਤ ਟੂਰਨਾਮੈਂਟ ਦੀ ਸਫਲਤਾ ਲਈ ਬਣਾਈਆਂ ਗਈਆਂ 14 ਕਮੇਟੀਆਂ ਦੇ ਨੋਡਲ ਅਫਸਰ/ਸਹਾਇਕ ਨੋਡਲ ਅਫਸਰ/ਮੈਂਬਰ, ਪ੍ਰਿੰਸੀਪਲ, ਡੀ.ਐਮ.(ਖੇਡ), ਬੀ.ਐਨ.ਓਜ਼, ਹੈੱਡ ਮਾਸਟਰ, ਇੰਚਾਰਜ, ਡੀ.ਪੀ.ਈਜ਼, ਪੀ.ਟੀ.ਆਈ. ਅਧਿਆਪਕ ਆਦਿ ਹਾਜ਼ਰ ਸਨ। ਸਟੇਜ ਦਾ ਕੁਸ਼ਲ ਸੰਚਾਲਨ ਲੈਕਚਰਾਰ ਮਨਦੀਪ ਸਿੰਘ ਨੇ ਬਾਖੂਬੀ ਨਿਭਾਇਆ

Leave a Reply

Your email address will not be published. Required fields are marked *