ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਡਾ. ਪੱਲਵੀ ਵੱਲੋਂ ਸ੍ਰੀ ਸੁਖਵੀਰ ਸਿੰਘ ਪੁੱਤਰ ਸ੍ਰੀ ਅਵਤਾਰ ਸਿੰਘ ਵਾਸੀ ਪਿੰਡ ਬੜੂੰਦੀ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਪ੍ਰੋਫੈਸ਼ਨ ਆਫ ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਹਵਾਈ ਟਿਕਟਾਂ (ਪਰਫੈਕਟ ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਹਵਾਈ ਟਿਕਟਾਂ, ਨੇੜੇ ਆਈ. ਸੀ.ਆਈ.ਸੀ ਆਈ ਬੈਂਕ, ਗਰੀਨ ਅਵੈਨਿਓ ਸਟਰੀਟ, ਅਹਿਮਦਗੜ੍ਹ, ਤਹਿਸੀਲ ਅਹਿਮਦਗੜ੍ਹ,ਜ਼ਿਲ੍ਹਾ ਮਾਲੇਰਕੋਟਲਾ) ਲਈ ਕੰਸਲਟੈਂਸੀ ਲਾਇਸੰਸ ਜਾਰੀ ਕੀਤਾ ਗਿਆ ਹੈ । ਇਹ ਲਾਇਸੰਸ 20 ਦਸੰਬਰ 2028 ਤੱਕ ਵੈਧ ਹੋਵੇਗਾ। ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤਾ ਗਿਆ ਹੈ ।