ਮੋਗਾ ਟਰੱਕ ਯੂਨੀਅਨ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੋਣ ਕਰਕੇ ਬੰਦ ਸੀ ਅਤੇ ਅੱਜ ਸਰਬਸੰਤੀ ਨਾਲ ਚੋਣ ਹੋਈ ਜਿਸ ਵਿੱਚ ਅੱਜ ਆਗਿਆਪਾਲ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੋਗਾ ਜੀ ਟੀ ਰੋਡ ਸਥਿਤ ਟਰੱਕ ਯੂਨੀਅਨ ਜਿੱਥੇ ਕਈ ਸਾਲਾਂ ਤੋਂ 145 ਲੱਗੀ ਹੋਈ ਸੀ ਅਤੇ ਟਰੱਕ ਯੂਨੀਅਨ ‘ਚ ਕੋਈ ਪੁਕਾਰ ਨਹੀਂ ਹੁੰਦੀ ਸੀ ਅਤੇ ਟਰੱਕ ਯੂਨੀਅਨ ਦੀ ਇਹ ਇਮਾਰਤ ਕਈ ਸਾਲਾਂ ਤੋਂ ਬੰਦ ਪਈ ਸੀ ਅਤੇ ਖੰਡਰ ਬਣ ਚੁੱਕੀ ਸੀ। ਜਦੋਂ ਕਿ ਅੱਜ ਇਸ ਯੂਨੀਅਨ ਵਿੱਚੋਂ 145 ਨੂੰ ਹਟਾਵਾ ਕੇ ਇੱਥੇ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਅਗਿਆਪਾਲ ਨੂੰ ਬਣਾਇਆ ਗਿਆ ਹੈ।
12 ਸਾਲ ਬਾਅਦ ਅੱਜ ਖੁੱਲ੍ਹੇਆ ਟਰੱਕ ਯੂਨੀਅਨ ਦਾ ਗੇਟ, ਇਮਾਰਤ ਕਈ ਸਾਲਾਂ ਤੋਂ ਪਈ ਸੀ ਬੰਦ
