ਪਾਣੀਪਤ: ਪਾਣੀਪਤ ਜ਼ਿਲ੍ਹੇ (Panipat district) ‘ਚ ਅੱਜ ਸਵੇਰੇ ਕਰੀਬ 9 ਵਜੇ ਲਿਬਰਟੀ ਸ਼ੂਜ਼ (Liberty Shoes) ਦੇ ਕੇਂਦਰੀ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਮੁਲਾਜ਼ਮਾਂ ‘ਚ ਦਹਿਸ਼ਤ ਫੈਲ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਅੱਗ ਦੀ ਗੰਭੀਰਤਾ ਕਾਰਨ ਰਿਫਾਇਨਰੀ ਟਾਊਨਸ਼ਿਪ, ਐਨ.ਐਫ.ਐਲ ਅਤੇ ਥਰਮਲ ਪਾਵਰ ਪਲਾਂਟ ਤੋਂ ਵੀ ਗੱਡੀਆਂ ਮੰਗਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਦੀਆਂ ਫਾਇਰ ਬ੍ਰਿਗੇਡਾਂ ਨੂੰ ਵੀ ਐਮਰਜੈਂਸੀ ਲਈ ਅਲਰਟ ਕਰ ਦਿੱਤਾ ਗਿਆ ਹੈ। ਲਿਬਰਟੀ ਸ਼ੂਜ਼ ਦਾ ਗੋਦਾਮ ਚੌਟਾਲਾ ਰੋਡ ‘ਤੇ ਪਿੰਡ ਰਿਸਾਲੂ ‘ਚ ਸਥਿਤ ਹੈ। ਇਸ ਦੇ ਮਾਲਕ ਰਾਜੀਵ ਅਤੇ ਸੰਜੇ ਹਨ। ਇਹਤਿਆਤ ਵਜੋਂ ਪੁਲਿਸ ਨੇ ਗੋਦਾਮ ਦੇ ਕਰੀਬ 300 ਮੀਟਰ ਘੇਰੇ ਨੂੰ ਸੀਲ ਕਰ ਦਿੱਤਾ ਹੈ।