Sunday, August 31, 2025
Sunday, August 31, 2025

ਸਰਦੀਆਂ ‘ਚ ਖਾਲੀ ਪੇਟ ਕਿਸ਼ਮਿਸ਼ ਖਾਣ ਦੇ ਹੁੰਦੇ ਹਨ ਇਹ ਜ਼ਬਰਦਸਤ ਫਾਇਦੇ

Date:

Health News: ਸਰਦੀਆਂ ਦੇ ਮੌਸਮ ‘ਚ ਸੁੱਕੇ ਮੇਵੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਪਰ ਕਿਸ਼ਮਿਸ਼ (raisin) ਖਾਣ ਦੇ ਕਈ ਫ਼ਾਇਦੇ ਹਨ। ਅੰਗੂਰ ਨੂੰ ਸੁਕਾ ਕੇ ਬਣਾਈ ਜਾਣ ਵਾਲੀ ਕਿਸ਼ਮਿਸ਼ ਭਾਵ ਸੌਗੀ ਖਾਣ ’ਚ ਜਿੰਨੀ ਸੁਆਦ ਹੁੰਦੀ ਹੈ, ਉਨੀ ਸਿਹਤ ਲਈ ਫ਼ਾਇਦੇਮੰਦ ਹੈ। ਕਿਸ਼ਮਿਸ਼ ਕੁਦਰਤੀ ਤੌਰ ’ਤੇ ਮਿੱਠੀ ਹੁੰਦੀ ਹੈ। ਇਸ ‘ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਇਬਰ ਦੀ ਮਾਤਰਾ ਸਮਰੱਥ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਹਰ ਰੋਜ਼ ਖਾਲੀ ਢਿੱਡ ਖਾਂਦੇ ਹੋ ਤਾਂ ਤੁਹਾਨੂੰ ਕਈ ਫ਼ਾਇਦੇ ਮਿਲਣਗੇ। ਸਰਦੀਆਂ ’ਚ ਕਿਸ਼ਮਿਸ਼ ਦੀ ਵਰਤੋਂ ਕਰਨਾ ਬਹੁਤ ਲਾਭਦਾਇਕ ਹੈ।

ਕਿਸ਼ਮਿਸ਼ ਤੋਂ ਹੋਣ ਵਾਲੇ ਫ਼ਾਇਦੇ…

1. ਗਲੇ ਦੀ ਇਨਫੈਕਸ਼ਨ ਹੋਵੇਗੀ ਦੂਰ 
ਖਾਲੀ ਪੇਟ ਕਿਸ਼ਮਿਸ਼ ਯਾਨੀ ਸੌਗੀ ਦਾ ਸੇਵਨ ਕਰਨ ਨਾਲ ਇਸ ‘ਚ ਮੌਜੂਦ ਐਂਟੀਬੈਕਟੀਰਿਅਲ ਦੇ ਗੁਣ ਮੁੰਹ ‘ਚੋਂ ਆਉਣ ਵਾਲੀ ਬਦਬੂ ਦੂਰ ਕਰਨ ਦੇ ਨਾਲ ਗਲੇ ਦੀ ਇਨਫੈਕਸ਼ਨ ਤੋਂ ਵੀ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ।

2. ਖੂਨ ਦੀ ਕਮੀ 
ਇਸ ਦਾ ਖੱਟਾ-ਮਿੱਠਾ ਸੁਆਦ ਹਰ ਭੋਜਨ ਨੂੰ ਖਾਸ ਬਣਾ ਦਿੰਦਾ ਹੈ। ਇਸ ਦਾ ਸੇਵਨ ਕਰਨ ਨਾਲ ‘ਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਹ ਭਾਰ ਘਟਾਉਣ ‘ਚ ਮਦਦ ਕਰਦੀ ਹੈ। ਸਰੀਰ ਨੂੰ ਊਰਜਾ ਦੇਣ ਦੇ ਨਾਲ ਨਾਲ ਇਹ ਵਿਟਾਮਿਨ ਸੀ ਦੀ ਕਮੀ ਨੂੰ ਵੀ ਪੂਰਾ ਕਰਦੀ ਹੈ।

3. ਅੱਖਾਂ ਦੀ ਰੋਸ਼ਨੀ
ਕਿਸ਼ਮਿਸ਼ ਅੱਖਾਂ ਦੀ ਰੋਸ਼ਨੀ ਲਈ ਵੀ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ। ਕਿਸ਼ਮਿਸ਼ ਦੇ ਪਾਣੀ ‘ਚ ਐਂਟੀਆਕਸੀਡੈਂਟਸ, ਵਿਟਾਮਿਨ-ਏ ਅਤੇ ਬੀਟਾ ਕੈਰੋਟਿਨ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦੇ ਹਨ।

4. ਵਾਇਰਲ ਇਨਫੈਕਸ਼ਨ
ਕਿਸ਼ਮਿਸ਼ ‘ਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀ ਰੋਗ ਰੋਕਣ ਵਾਲਾ ਸਮਰੱਥਾ ਨੂੰ ਵਧਾਉਣ ‘ਚ ਸਹਾਇਕ ਹੁੰਦੇ ਹੈ। ਸਰਦੀਆਂ ਦੇ ਦਿਨਾਂ ‘ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਬੈਕਟੀਰੀਆ ਅਤੇ ਵਾਇਰਲ ਇਨਫੈਕਸ਼ਨ ਨਾਲ ਲੜਨ ‘ਚ ਮਦਦ ਮਿਲਦੀ ਹੈ।

5. ਦੰਦਾਂ ਲਈ ਫ਼ਾਇਦੇਮੰਦ
ਕਿਸ਼ਮਿਸ਼ ‘ਚ ਆਲੀਆਨਾਲਿਕ ਐਸਿਡ ਹੁੰਦਾ ਹੈ, ਜੋ ਫਾਇਟੋਕੈਮੀਕਲਸ ‘ਚੋਂ ਇਕ ਹੈ। ਇਹ ਦੰਦਾਂ ਨੂੰ ਕੈਵਿਟੀ ਸਮੇਤ ਕਈ ਦਿੱਕਤਾਂ ਤੋਂ ਬਚਾਉਂਦਾ ਹੈ। ਕਿਸ਼ਮਿਸ਼ ਦੰਦਾਂ ‘ਚ ਬੈਕਟੀਰੀਆ ਫੈਲਣ ਤੋਂ ਰੋਕਦੀ ਹੈ। ਇਸ ਦੇ ਸੇਵਨ ਕਰਨ ਨਾਲ ਦੰਦਾਂ ‘ਚ ਮਜ਼ਬੂਤੀ ਆਉਂਦੀ ਹੈ। ਇਸ ‘ਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਤੁਹਾਡੇ ਦੰਦਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।

6. ਕਬਜ਼ ਦੀ ਸਮੱਸਿਆ  
ਢਿੱਡ ਦਰਦ, ਕਬਜ਼ ਤੋਂ ਪਰੇਸ਼ਾਨ ਲੋਕਾਂ ਲਈ ਕਿਸ਼ਮਿਸ਼ ਕਾਫ਼ੀ ਮਦਦਗਾਰ ਹੈ। ਰੋਜ਼ਾਨਾ 12 ਕਿਸ਼ਮਿਸ਼ ਰਾਤ ਦੇ ਸਮੇਂ ਇਕ ਗਿਲਾਸ ਪਾਣੀ ‘ਚ ਭਿਓ ਕੇ ਰੱਖੋ ਅਤੇ ਸਵੇਰੇ ਖਾਲੀ ਢਿੱਡ ਇਸ ਪਾਣੀ ਨੂੰ ਕਿਸ਼ਮਿਸ਼ ਨਾਲ ਪੀਓ, ਤੁਹਾਨੂੰ ਫ਼ਾਇਦਾ ਹੋਵੇਗਾ। ਇਸ ‘ਚ ਮੌਜੂਦ ਤੱਤ ਸਰੀਰ ਦੀ ਪੂਰੀ ਗੰਦਗੀ ਨੂੰ ਬਾਹਰ ਕੱਢ ਦਿੰਦੇ ਹਨ, ਜਿਸ ਨਾਲ ਕਬਜ਼, ਗੈਸ ਆਦਿ ਦੀ ਮੁਸ਼ਕਲ ਨਹੀਂ ਹੁੰਦੀ। ਇਸ ਦੇ ਸੇਵਨ ਨਾਲ ਥਕਾਵਟ ਦੂਰ ਰਹਿੰਦੀ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

7. ਹਾਰਟ ਦੀ ਸਮੱਸਿਆ 
ਹਾਰਟ ਦੇ ਮਰੀਜ਼ਾਂ ਲਈ ਕਿਸ਼ਮਿਸ਼ ਕਾਫ਼ੀ ਫ਼ਾਇਦੇਮੰਦ ਹੈ। ਹਰ ਰੋਜ਼ ਕਿਸ਼ਮਿਸ਼ ਦਾ ਪਾਣੀ ਉਨ੍ਹਾਂ ਲੋਕਾਂ ਲਈ ਜ਼ਿਆਦਾ ਫ਼ਾਇਦੇਮੰਦ ਹੈ, ਜੋ ਕੋਲੈਸਟਰੋਲ ਦੇ ਪੱਧਰ ਤੋਂ ਪਰੇਸ਼ਾਨ ਹਨ। ਦਰਅਸਲ ਕਿਸ਼ਮਿਸ਼ ਦਾ ਪਾਣੀ ਸਰੀਰ ‘ਚ ਟ੍ਰਾਈਗਲਾਈਸਰਾਇਡਜ਼ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

पंजाब में राहत कार्य जोरो पर: पिछले 24 घंटों में 4711 बाढ़ पीड़ित सुरक्षित स्थानों पर पहुँचाए गए

चंडीगढ़, 30 अगस्त: पंजाब सरकार की मुस्तैदी और सक्रिय भूमिका...