ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਸਰਕਾਰ ਅਤੇ ਲੋਕਾਂ ਵਿੱਚ ਦੂਰੀ ਸੀ ਪਰ ਹੁਣ ਅਸੀਂ ਲੋਕਾਂ ਅਤੇ ਸਰਕਾਰ ਵਿੱਚ ਦੂਰੀ ਮਿਟਾ ਦਿੱਤੀ ਹੈ। ਪਹਿਲਾਂ ਨੌਕਰੀ ਲਈ ਸਿਫਾਰਿਸ਼ ਦੀ ਲੋੜ ਹੁੰਦੀ ਸੀ ਪਰ ਹੁਣ ਅਸੀਂ ਸਿਫਾਰਿਸ਼ ਕਲਚਰ ਖਤਮ ਕਰ ਦਿੱਤਾ ਹੈ ਹੁਣ ਯੋਗ ਉਮੀਦਵਾਰਾਂ ਨੂੰ ਨੌਕਰੀ ਮਿਲਦੀ ਹੈ।
ਇਸ ਮੌਕੇ 518 ਨਿਯੁਕਤੀ ਪੱਤਰਾਂ ‘ਚੋਂ 330 ਨੌਜਵਾਨਾਂ ਨੂੰ ਸਕੂਲੀ ਸਿੱਖਿਆ, 51 ਨੂੰ ਉੱਚ ਸਿੱਖਿਆ, 75 ਨੂੰ ਵਿੱਤ, 38 ਨੂੰ ਜੀਏਡੀ, 18 ਨੂੰ ਕਾਰਪੋਰੇਸ਼ਨ ਅਤੇ 6 ਨੂੰ ਬਿਜਲੀ ਵਿਭਾਗ ‘ਚ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਪੇ ਗਏ ਨੇ।