ਮਾਲੇਰਕੋਟਲਾ 12 ਨਵੰਬਰ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ,ਪ੍ਰਗਤੀਸ਼ੀਲ, ਖੁਸਹਾਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤੀ “ਸੀ.ਐਮ. ਦੀ ਯੋਗਸ਼ਾਲਾ” ਦਾ ਲੈਣ ਲਈ ਸੱਦਾ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ ਵਿਖੇ 35 ਥਾਵਾਂ ਤੇ ਯੋਗਸਾਲ ਦਾ ਆਯੋਜਨ ਹੋ ਰਿਹਾ ਹੈ ਜਿਸ ਦਾ ਸਥਾਨਕ ਨਿਵਾਸੀ ਭਰਭੂਰ ਲਾਭ ਲੈ ਰਹੇ ਹਨ । ਉਨ੍ਹਾਂ ਕਿਹਾ ਇਹ ਯੋਗਸਾਲਾਵਾਂ ਮਾਲੇਰਕੋਟਲਾ ਦੇ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋਣ ਲੱਗੀ ਹੈ।
ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਹ ਯੋਜਨਾ ਇਸ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ।ਇਸ ਦਾ ਉਦੇਸ਼ ਨਾਗਰਿਕਾਂ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਰੋਜ਼ਾਨਾ ਅਭਿਆਸ ਦੁਆਰਾ, ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ।
ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗਇਨ ਕੀਤਾ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਯੋਗਸ਼ਾਲਾ ‘ਚ 25 ਜਾਂ ਇਸ ਤੋਂ ਵੀ ਵਧੇਰੇ ਲੋਕ ਯੋਗ ਕਰ ਸਕਦੇ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਸੁਪਰਵਾਇਜਰ ਦੇ ਮੋਬਾਇਲ ਨੰਬਰ 94633-60543 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ । ਮਾਲੇਰਕੋਟਲਾ ਵਿੱਚ ਸਵੇਰੇ 05.00 ਵਜੇ ਸ਼ੁਰੂ ਹੋ ਕੇ ਸ਼ਾਮ 6.30 ਵਜੇ ਤੱਕ ਸਰਕਾਰੀ ਕਾਲਜ,ਮੀਨਾ ਪਾਰਕ, ਜਾਕਿਰ ਹੁਸੈਣ ਸਟੇਡੀਅਮ,ਲੁਇਸ ਪਾਰਕ,ਜਮਾਲਪੁਰਾ ਪਾਰਕ, ਰਿਹਾਇਸੀ ਕਾਲੋਨੀ ਨੇੜੇ ਸ੍ਰੀ ਹੰਨੂਮਾਨ ਮੰਦਿਰ ਅਤੇ ਸ੍ਰੀ ਹੰਨੂਮਾਨ ਮੰਦਿਰ ਤੋਂ ਇਲਾਵਾ ਹੋਰ ਸਥਾਨਾਂ ਤੇ ਯੋਗਸ਼ਾਲਾਵਾਂ ਲਗਾਈਆ ਜਾ ਰਹੀਆਂ ਹਨ ।