Tuesday, August 26, 2025
Tuesday, August 26, 2025

ਮਲੇਰਕੋਟਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ – ਇੱਕੋ ਸਮੇਂ ਛਾਪੇਮਾਰੀ ਦੌਰਾਨ 17 ਦੋਸ਼ੀ ਗਿ੍ਫ਼ਤਾਰ

Date:

ਮਲੇਰਕੋਟਲਾ, 3 ਦਸੰਬਰ :

    ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਵੱਲ ਅਹਿਮ ਕਦਮ ਪੁੱਟਦਿਆਂ ਮਾਲੇਰਕੋਟਲਾ ਪੁਲਿਸ ਨੇ ਅੱਜ ਸਵੇਰੇ 12 ਥਾਵਾਂ ‘ਤੇ ਛਾਪੇਮਾਰੀ ਕੀਤੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਲੈ ਕੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਰੱਖਣ ਦੇ ਦੋਸ਼ਾਂ ਹੇਠ ਕੁੱਲ 17 ਮੁਲਜ਼ਮਾਂ ਨੂੰ ਫੜਿਆ ਗਿਆ, ਜਿਨ੍ਹਾਂ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਵਿਅਕਤੀ ਸ਼ਾਮਲ ਹਨ।

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਦੇ ਹੱਸੇ ਵਜੋ ਇਹ ਆਪ੍ਰੇਸ਼ਨ ਮਾਲੇਰਕੋਟਲਾ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

           ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ 5 ਪਹਿਲਾਂ ਹੀ ਹਿਰਾਸਤ ਵਿੱਚ ਸਨ ਅਤੇ ਇੱਕ ਨੂੰ ਪੁਲੀਸ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਰਾਜਸਥਾਨ ਪੁਲਿਸ ਨੂੰ ਡਕੈਤੀ ਦੇ ਇੱਕ ਮਾਮਲੇ ਵਿੱਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਅਗਲੇਰੀ ਕਾਰਵਾਈ ਲਈ ਰਾਜਸਥਾਨ ਦੇ ਅਧਿਕਾਰੀਆਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਹੀ ਹੈ।

                ਫੜੇ ਗਏ ਵਿਅਕਤੀਆਂ ਵਿੱਚ ਤਾਹਿਰ ਉਰਫ ਬਿਫਾ, ਮਨਦੀਪ ਸਿੰਘ ਉਰਫ ਕਾਲਾ, ਅਬਦੁਲ ਗੱਫਾਰ, ਫਜਲਦੀਪ ਸਿੰਘ, ਮੁਹੰਮਦ ਸ਼ਕੂਰ, ਇੰਦਰਜੀਤ ਸਿੰਘ, ਸ਼ਮਸਦ ਉਰਫ ਫਾਈ ਸੋ, ਦਿਲਬਾਗ ਕਟਾਰ, ਸਾਬਰ ਅਲੀ, ਨਾਗਰਾਜ ਸਰਮਾ, ਨਜ਼ੀਰ, ਸੁਰਜਨ ਸਿੰਘ, ਬਲਵੀਰ ਸਿੰਘ ਅਤੇ ਨਈਮ ਉਰਫ ਨਾਈ ਸ਼ਾਮਲ ਹਨ। ਦੋਸ਼ੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰ ਰੱਖਣ, ਗਊ ਹੱਤਿਆ, ਧੋਖਾਧੜੀ ਅਤੇ ਚੋਰੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ।

              ਐਸਐਸਪੀ ਖੱਖ ਨੇ ਕਾਰਵਾਈ ਦੀ ਗੰਭੀਰਤਾ ਤੇ ਜ਼ੋਰ ਦਿੰਦੇ ਹੋਏ ਕਿਹਾ, “ਅੱਜ ਦੀ ਛਾਪੇਮਾਰੀ ਨੇ ਨਸ਼ਿਆਂ ਦੇ ਵੱਡੇ ਨੈਟਵਰਕ ਨੂੰ ਤਬਾਹ ਕਰ ਦਿੱਤਾ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਏ ਹਨ। ਅਸੀਂ ਮਲੇਰਕੋਟਲਾ ਦੇ ਨਸ਼ਾ ਮੁਕਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰੱਖਣ ਲਈ ਦ੍ਰਿੜ ਹਾਂ।”

              ਜ਼ਿਕਰਯੋਗ ਹੈ ਕਿ, ਫੜੇ ਗਏ ਵਿਅਕਤੀਆਂ ਵਿੱਚੋਂ ਇੱਕ ਦੋਸ਼ੀ ਸਨਸਨੀਖੇਜ਼ ਡਕੈਤੀ ਦੇ ਮਾਮਲੇ ਵਿੱਚ ਰਾਜਸਥਾਨ ਪੁਲਿਸ ਨੂੰ ਲੋੜੀਂਦਾ ਸੀ। ਰਾਜਸਥਾਨ ਪੁਲਿਸ ਨੂੰ ਗ੍ਰਿਫ਼ਤਾਰੀ ਦੀ ਸੂਚਨਾ ਦੇ ਦਿੱਤੀ ਗਈ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜੋ ਦੋਸ਼ੀ ਅਜੇ ਫਰਾਰ ਹਨ, ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ, ਕਿਉਂਕਿ ਪੁਲਿਸ ਟੀਮਾਂ ਸਰਗਰਮੀ ਨਾਲ ਛਾਪੇਮਾਰੀ ਕਰ ਰਹੀਆਂ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

पंजाब में तबाही! ब्यास दरिया ने तोड़े सारे रिकॉर्ड

  सुल्तानपुर लोधी - पिछले 20 दिनों से आहली कलां...

जम्मू के डोडा और किश्तवाड़ में बादल फटा:कई घर बहने की खबर

जयपुर/उदयपुर/लखनऊ/शिमला--जम्मू-कश्मीर के डोडा और किश्तवाड़ जिले में कई जगहों...

 स्वास्थ्य मंत्री द्वारा 40वें राष्ट्रीय नेत्रदान पखवाड़े का शुभारंभ

चंडीगढ़, 25 अगस्त – नेत्रदान के महत्व पर जागरूकता फैलाने...