ਬੱਚਿਆਂ ਦੀ ਖੰਘ ਤੇ ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਅਪਨਾਓ ਇਹ ਘਰੇਲੂ ਨੁਸਖ਼ੇ

Health News:  ਸਰਦੀ ਦੇ ਮੌਸਮ ’ਚ ਸਾਵਧਾਨ ਰਹਿਣ ਦੇ ਬਾਵਜੂਦ ਵੀ ਖੰਘ ਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਖ਼ਾਸ ਕਰਕੇ ਜਦੋਂ ਬੱਚੇ ਠੰਡ ਦੇ ਦਿਨਾਂ ’ਚ ਬਿਮਾਰ ਹੋ ਜਾਂਦੇ ਹਨ। ਬੱਚਿਆਂ ਨੂੰ ਘਰ ਦੇ ਅੰਦਰ ਰੱਖਣ ਤੋਂ ਬਾਅਦ ਵੀ ਠੰਡ ਮਹਿਸੂਸ ਹੁੰਦੀ ਹੈ। ਅਜਿਹੇ ’ਚ ਜੇਕਰ ਬੱਚੇ ਖੰਘ ਤੇ ਜ਼ੁਕਾਮ ਤੋਂ ਪੀੜਤ ਹਨ ਤਾਂ ਕੁਝ ਘਰੇਲੂ ਨੁਸਖ਼ਿਆਂ ਨਾਲ ਰਾਹਤ ਮਿਲ ਸਕਦੀ ਹੈ। ਜਾਣੋ ਬੱਚਿਆਂ ’ਚ ਜ਼ੁਕਾਮ ਤੇ ਖੰਘ ਨਾਲ ਨਜਿੱਠਣ ਦੇ ਘਰੇਲੂ ਨੁਸਖ਼ੇ–

ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ

1. ਜਾਇਫਲ ਤੇ ਸਰ੍ਹੋਂ ਦਾ ਤੇਲ
ਇਸ ਨੁਸਖ਼ੇ ਨੂੰ ਅਪਣਾਉਣ ਲਈ ਸ਼ੁੱਧ ਸਰ੍ਹੋਂ ਦੇ ਤੇਲ ’ਚ ਜਾਇਫਲ ਨੂੰ ਭਿਓਂ ਦਿਓ। ਇਸ ਨੂੰ ਚੰਗੀ ਤਰ੍ਹਾਂ ਗਿੱਲਾ ਕਰਨ ਤੋਂ ਬਾਅਦ ਇਸ ਨੂੰ ਕਿਸੇ ਵੀ ਪੱਥਰ ’ਤੇ ਰਗੜੋ ਤੇ ਆਪਣੇ 6 ਮਹੀਨੇ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦਿਓ। ਜੇਕਰ ਬੱਚੇ ਦੀ ਉਮਰ 6 ਮਹੀਨੇ ਤੋਂ ਘੱਟ ਹੈ ਤਾਂ ਇਸ ਨਾਲ ਬੱਚਿਆਂ ਦੀ ਮਾਲਸ਼ ਕਰੋ। ਇਸ ਦੀ ਮਾਲਸ਼ ਕਰਨ ਨਾਲ ਵੀ ਕਾਫੀ ਮਦਦ ਮਿਲੇਗੀ। ਜਾਇਫਲ ਨੂੰ ਪੀਸਣ ਤੋਂ ਬਾਅਦ ਤੁਸੀਂ ਇਸ ਨੂੰ ਮੁੜ ਤੇਲ ’ਚ ਪਾ ਸਕਦੇ ਹੋ ਤੇ ਇਸ ਨੂੰ ਦੁਬਾਰਾ ਵਰਤ ਸਕਦੇ ਹੋ।

2. ਸ਼ਹਿਦ
ਤੁਸੀਂ ਬੱਚੇ ਨੂੰ ਹਰਬਲ ਚਾਹ ਜਾਂ ਕੋਸੇ ਪਾਣੀ ’ਚ ਦੋ ਚਮਚੇ ਸ਼ਹਿਦ ਮਿਲਾ ਕੇ ਦੇ ਸਕਦੇ ਹੋ। ਬੱਚਿਆਂ ਨੂੰ ਸ਼ਹਿਦ ਤੋਂ ਰਾਹਤ ਮਿਲ ਸਕਦੀ ਹੈ। ਤੁਸੀਂ ਚਾਹੋ ਤਾਂ ਬੱਚੇ ਨੂੰ ਦੋ ਚਮਚੇ ਸ਼ਹਿਦ ਵੀ ਖਿਲਾ ਸਕਦੇ ਹੋ। ਧਿਆਨ ’ਚ ਰੱਖੋ ਕਿ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਹਿਦ ਨਾ ਖਿਲਾਓ।

3. ਅਦਰਕ
ਅਦਰਕ ਖੰਘ ਨੂੰ ਸ਼ਾਂਤ ਕਰਦਾ ਹੈ। ਅਜਿਹੇ ’ਚ ਬੱਚਿਆਂ ਨੂੰ ਅਦਰਕ ਵਾਲੀ ਚਾਹ ਦਿੱਤੀ ਜਾ ਸਕਦੀ ਹੈ। ਇਸ ਨੂੰ ਬਣਾਉਣ ਲਈ ਤਾਜ਼ੇ ਅਦਰਕ ਦੇ 1 ਇੰਚ ਦੇ ਟੁਕੜੇ ਨੂੰ ਕੱਟ ਕੇ 1 ਕੱਪ ਪਾਣੀ ’ਚ 10 ਤੋਂ 15 ਮਿੰਟ ਤੱਕ ਉਬਾਲੋ। ਫਿਰ ਬੱਚੇ ਨੂੰ ਪੀਣ ਦਿਓ। ਅਦਰਕ ਦੀ ਜ਼ਿਆਦਾ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਗਲੇ ’ਚ ਸਾੜ ਤੇ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Leave a Reply

Your email address will not be published. Required fields are marked *