ਚੰਡੀਗੜ੍ਹ: ਡਰੱਗ ਮਾਮਲੇ (drug case) ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਮੁੜ ਸੰਮਨ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਮਾਮਲੇ ਵਿੱਚ ਨਵੀਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (Special Investigation Team) (ਐਸਆਈਟੀ) ਵੱਲੋਂ ਮਜੀਠੀਆ ਨੂੰ ਚੌਥੀ ਵਾਰ ਸੰਮਨ ਭੇਜੇ ਗਏ ਹਨ।
ਐਸ.ਆਈ.ਟੀ ਨੇ ਸੰਮਨ ਜਾਰੀ ਕਰਦੇ ਹੋਏ ਮਜੀਠੀਆ ਨੂੰ 16 ਜਨਵਰੀ ਨੂੰ ਡੀ.ਆਈ.ਜੀ ਪਟਿਆਲਾ ਰੇਂਜ ਦੇ ਦਫ਼ਤਰ ਬੁਲਾਇਆ ਹੈ। ਵਰਨਣਯੋਗ ਹੈ ਕਿ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ (ADGP Mukhwinder Singh Chhina) ਦੇ ਸੇਵਾਮੁਕਤ ਹੋਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਨਵੀਂ ਤਿੰਨ ਮੈਂਬਰੀ ਐਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ। ਇਸ ਐਸ.ਆਈ.ਟੀ. ਦੇ ਚੇਅਰਮੈਨ ਡੀ.ਆਈ.ਜੀ. ਹਰਚਨ ਸਿੰਘ ਭੁੱਲਰ ਹਨ।