ਬਰਖ਼ਾਸਤ AIG ਰਾਜਜੀਤ ਸਿੰਘ ਖ਼ਿਲਾਫ਼ ਵੱਡੀ ਕਾਰਵਾਈ

ਚੰਡੀਗੜ੍ਹ: ਨਸ਼ਿਆਂ ਦੇ ਮਾਮਲੇ ਵਿੱਚ ਬਰਖ਼ਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ (Rajjit Singh) ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਖ਼ਿਲਾਫ਼ ਇੱਕ ਵਾਰ ਫਿਰ ਲੁੱਕਆਊਟ ਨੋਟਿਸ (Lookout notice) ਜਾਰੀ ਕੀਤਾ ਗਿਆ ਹੈ। ਰਾਜਜੀਤ ਸਿੰਘ ਅਕਤੂਬਰ 2023 ਤੋਂ ਫਰਾਰ ਹੈ। ਪੰਜਾਬ ਇੰਟੈਲੀਜੈਂਸ ਨੇ ਰਾਜਜੀਤ ਦੇ ਵਿਦੇਸ਼ ਭੱਜਣ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਪੰਜਾਬ ਪੁਲਿਸ ਨੇ NIA ਦਾ ਸਹਿਯੋਗ ਮੰਗਿਆ ਹੈ। ਉਥੇ ਹੀ ਇੰਟੈਲੀਜੈਂਸ ਨੇ ਇਨਪੁਟ ਨੂੰ ਪੁਖਤਾ ਕਰਨ ਲਈ ਪੰਜਾਬ ਪੁਲਸ ਨੇ ਰਾਜਜੀਤ ਦੇ ਖ਼ਿਲਾਫ ਫਿਰ ਤੋਂ ਦੇਸ਼ ਭਰ ਵਿਚ ਇੰਟਰਨੈਸ਼ਨਲ ਏਅਰਪੋਰਟ ’ਚ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਏਅਰਪੋਰਟਾਂ ’ਤੇ ਰਾਜਜੀਤ ਦੇ ਜਾਂਚ ਕੀਤੀ ਜਾਵੇਗੀ ਕਿ ਉਹ ਕਿਸ ਦੇਸ਼ ਵਿਚ ਗਿਆ ਹੈ। ਡਰੱਗ ਤੇ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਵੀ ਰਾਜਜੀਤ ਦੇ ਵਿਦੇਸ਼ ਭੱਜਣ ਦੇ ਸੰਕੇਤ ਦਿੱਤੇ ਹਨ।

ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੀਮ ਨੇਪਾਲ, ਮਹਾਰਾਸ਼ਟਰ ਸਮੇਤ ਹੋਰ ਏਅਰਪੋਰਟਾਂ ਤੋਂ ਜਾਣਕਾਰੀ ਲੈ ਰਹੀ ਹੈ। ਉਸ ਦੇ ਨੇਪਾਲ ਤੋਂ ਹੁੰਦੇ ਹੋਏ ਵਿਦੇਸ਼ ਭੱਜਣ ਦੇ ਇਨਪੁਟ ਮਿਲੇ ਹਨ। ਰਾਜਜੀਤ ਦੇ ਵਿਦੇਸ਼ਾਂ ਵਿਚ ਰਹਿ ਰਹੇ ਕਰੀਬੀ ਵੀ ਰਡਾਰ ’ਤੇ ਹਨ। ਜਾਂਚ ਏਜੰਸੀਆਂ ਨੇ ਇਨ੍ਹਾਂ ਦੀ ਡਿਟੇਲ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਡਰੱਗ ਤਸਕਰੀ ਦੇ ਇਸ ਮਾਮਲੇ ਵਿਚ ਮੁਲਜ਼ਮ ਰਾਜਜੀਤ 20 ਅਕਤੂਬਰ 2023 ਤੋਂ ਫਰਾਰ ਚੱਲ ਰਿਹਾ ਹੈ।

Leave a Reply

Your email address will not be published. Required fields are marked *