ਫਿੰਗਰਪ੍ਰਿੰਟ-ਫੇਸ ਅਨਲਾਕ ਫੀਚਰਜ਼ ਤੋਂ ਬਾਅਦ ਹੁਣ ਇਸ ਤਰੀਕੇ ਨਾਲ ਫੋਨ ਹੋਣਗੇ ਅਨਲਾਕ

ਗੈਜੇਟ ਡੈਸਕ- ਜਦੋਂ ਸਮਾਰਟਫੋਨ ‘ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਵਰਗੇ ਫੀਚਰਜ਼ ਆਏ ਤਾਂ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਸਕਿਓਰਿਟੀ ਦਾ ਕੋਈ ਤੋੜ ਨਹੀਂ ਹੈ ਪਰ ਸਮੇਂ ਦੇ ਨਾਲ ਇਸਦਾ ਤੋੜ ਵੀ ਮਿਲ ਗਿਆ। ਕਿਸੇ ਨੇ ਫੋਟੋ ਦਿਖਾ ਕੇ ਫੋਨ ਨੂੰ ਅਨਲਾਕ ਕਰ ਲਿਆ ਤਾਂ ਕਿਸੇ ਨੇ ਸੁੱਤੇ ਹੋਏ ਯੂਜ਼ਰਜ਼ ਦੀ ਫਿੰਗਰ ਨਾਲ ਫੋਨ ਨੂੰ ਅਨਲਾਕ ਕਰ ਲਿਆ।

ਹੁਣ ਇਨ੍ਹਾਂ ਸਭ ਸਕਿਓਰਿਟੀ ਸਿਸਟਮ ਦਾ ਇਕ ਤੋੜ ਆ ਗਿਆ ਹੈ। ਜਲਦੀ ਹੀ ਤੁਸੀਂ ਸਾਹ ਲੈ ਕੇ ਆਪਣੇ ਫੋਨ ਨੂੰ ਅਨਲਾਕ ਕਰ ਸਕੋਗੇ। ਇਸਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਮਰੇ ਹੋਏ ਇਨਸਾਨ ਦੇ ਫੋਨ ਨੂੰ ਅਨਲਾਕ ਨਹੀਂ ਕੀਤਾ ਜਾ ਸਕੇਗਾ, ਜਿਵੇਂ ਕਿ ਫਿੰਗਰਪ੍ਰਿੰਟ ਦੇ ਮਾਮਲੇ ‘ਚ ਸੰਭਵ ਹੈ।

ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਚੇਨਈ ਦੇ ਮਹੇਸ਼ ਪੰਚਾਗਨੁਲਾ ਅਤੇ ਉਨ੍ਹਾਂ ਦੀ ਟੀਮ ਨੇ ਆਪਣੇ ਪ੍ਰਯੋਗ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਟੀਮ ਮੁਤਾਬਕ, ਇਹ ਪ੍ਰਯੋਗ ਏਅਰ ਪ੍ਰੈਸ਼ਰ ਸੈਂਸਰ ਲਈ ਜੁਟਾਏ ਗਏ ਬ੍ਰਿੰਦਿੰਗ ਡਾਟਾ ਦੇ ਨਾਲ ਕੀਤਾ ਗਿਆ ਹੈ। ਟੀਮ ਦਾ ਮਕਸਦ ਇਸ ਡਾਟਾ ਦੀ ਮਦਦ ਨਾਲ ਸਿਰਫ ਇਕ ਏ.ਆਈ. ਮਾਡਲ ਤਿਆਰ ਕਰਨਾ ਸੀ।

Leave a Reply

Your email address will not be published. Required fields are marked *