ਬਾਲਿਆਂਵਾਲੀ : ਪਿੰਡ ਸੂਚ ਵਿੱਚ ਫੈਲੀ ਕਿਸੇ ਅਣਪਛਾਤੀ ਬਿਮਾਰੀ ਕਾਰਨ ਕਰੀਬ 3 ਦਰਜਨ ਪਸ਼ੂਆਂ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਿਮਾਰੀ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਦੀ ਸਰਪੰਚ ਕਿਰਨਜੀਤ ਕੌਰ ਦੇ ਪਤੀ ਕਪੂਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ 35-36 ਪਸ਼ੂ ਕਿਸੇ ਅਣਪਛਾਤੀ ਬਿਮਾਰੀ ਕਾਰਨ ਮਰ ਚੁੱਕੇ ਹਨ ਅਤੇ 50 ਦੇ ਕਰੀਬ ਪਸ਼ੂ ਬਿਮਾਰ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਬਠਿੰਡਾ ਤੋਂ ਵਿਭਾਗ ਦੀਆਂ ਟੀਮਾਂ ਜਾਂਚ ਲਈ ਆਈਆਂ ਸਨ, ਜਿਨ੍ਹਾਂ ਵੱਲੋਂ ਸੈਂਪਲ ਲਏ ਗਏ ਹਨ ਅਤੇ ਜਾਂਚ ਤੋਂ ਬਾਅਦ ਹੀ ਬਿਮਾਰੀ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ।
ਪੰਜਾਬ ਦੇ ਇਸ ਪਿੰਡ ‘ਚ ਫੈਲੀ ਅਣਜਾਣ ਬਿਮਾਰੀ ਨੇ ਮਚਾਇਆ ਕਹਿਰ
