ਬਟਾਲਾ: ਕੋਟਲੀ ਸੂਰਤ ਮੱਲੀ ਪੁਲਿਸ (Kotli Surat Malli police) ਵੱਲੋਂ ਇੱਕ ਨੌਜਵਾਨ ਨੂੰ ਬਾਥਰੂਮ ਵਿੱਚ ਨਸ਼ੀਲੇ ਟੀਕੇ ਲਗਾਉਂਦੇ ਹੋਏ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸ.ਆਈ. ਗੁਰਮੁੱਖ ਸਿੰਘ (SI Gurmukh Singh) ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ਼ ਜੌਪਟੀ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਚੈਨੇਵਾਲ ਜੋ ਕਿ ਨਸ਼ਾ ਕਰਨ ਅਤੇ ਹੈਰੋਇਨ ਵੇਚਣ ਦਾ ਆਦੀ ਹੈ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਣੇ ਘਰ ਹੈਰੋਇਨ ਦਾ ਸੇਵਨ ਕਰ ਰਿਹਾ ਹੈ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਹੈਰੋਇਨ ਤੇ ਨਸ਼ਾ ਕਰਨ ਲਈ ਵਰਤੀ ਪੰਨੀ ਜਾਂ ਸਰਿੰਜ ਸਮੇਤ ਕਾਬੂ ਆ ਸਕਦਾ ਹੈ।
ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਬਾਥਰੂਮ ‘ਚ ਨਸ਼ੀਲੇ ਟੀਕੇ ਲਗਾਉਂਦੇ ਹੋਏ ਕੀਤਾ ਕਾਬੂ
