Sunday, September 7, 2025
Sunday, September 7, 2025

ਨੌਜਵਾਨ ਨੂੰ ਦਿਖਾਏ ਨਿਊਜ਼ੀਲੈਂਡ ਭੇਜਣ ਦੇ ਸੁਪਨੇ, ਵੀਜ਼ਾ ਮਿਲਣ ‘ਤੇ ਪਰਿਵਾਰ ਦੇ ਉੱਡੇ ਹੋਸ਼

Date:

ਜਲੰਧਰ : ਨਿਊ ਅਮਨ ਨਗਰ ਜਲੰਧਰ (Jalandhar) ਦਾ ਰਹਿਣ ਵਾਲਾ ਇਕ ਨੌਜਵਾਨ ਮਹਾਰਾਸ਼ਟਰ ਦੇ ਮੁੰਬਈ ਸਥਿਤ ਇਕ ਟਰੈਵਲ ਏਜੰਟ ਦੇ ਜਾਲ ਵਿਚ ਫਸ ਗਿਆ। ਏਜੰਟ ਨੇ ਪੀੜਤ ਨੂੰ 1.86 ਲੱਖ ਰੁਪਏ ਦੇ ਕੇ ਵੀਜ਼ਾ ਅਤੇ ਆਫਰ ਲੈਟਰ ਦਿਖਾਏ ਪਰ ਬਾਅਦ ‘ਚ ਪਤਾ ਲੱਗਾ ਕਿ ਵੀਜ਼ਾ ਅਤੇ ਆਫਰ ਲੈਟਰ ਦੋਵੇਂ ਹੀ ਫਰਜ਼ੀ ਨਿਕਲੇ। ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਗੌਰਵ ਪੁੱਤਰ ਬੋਧਰਾਜ ਵਾਸੀ ਨਿਊ ਅਮਨ ਨਗਰ, ਗੁਲਾਬ ਦੇਵੀ ਰੋਡ ਨੇ ਦੱਸਿਆ ਕਿ ਉਹ 12ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਪ੍ਰਾਈਵੇਟ ਨੌਕਰੀ ਕਰਨ ਲੱਗਾ। ਉਸ ਦੇ ਇਕ ਜਾਣਕਾਰ ਨੇ ਉਸ ਨੂੰ ਦੱਸਿਆ ਕਿ ਮੁੰਬਈ ਦਾ ਇਕ ਏਜੰਟ ਵਰਕ ਪਰਮਿਟ ‘ਤੇ ਨੌਜਵਾਨਾਂ ਨੂੰ ਨਿਊਜ਼ੀਲੈਂਡ ਭੇਜਦਾ ਹੈ ਅਤੇ ਆਸਾਨੀ ਨਾਲ ਉਨ੍ਹਾਂ ਨੂੰ ਉੱਥੇ ਨੌਕਰੀ ਦਿਵਾਉਂਦਾ ਹੈ।

ਗੌਰਵ ਨੇ ਫੋਨ ’ਤੇ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਸਾਰਾ ਪਲਾਨ ਸਮਝਾਇਆ। ਏਜੰਟ ਨੇ ਗੌਰਵ ਨੂੰ ਆਪਣੇ ਝਾਂਸੇ ਵਿਚ ਲੈਣ ਲਈ ਆਪਣੇ 2 ਪਾਰਟਨਰਾਂ ਨਾਲ ਵੀ ਗੱਲ ਕਰਵਾਈ, ਜਿਨ੍ਹਾਂ ਨੇ ਕਿਹਾ ਕਿ ਉਹ ਕਈ ਨੌਜਵਾਨਾਂ ਨੂੰ ਨਿਊਜ਼ੀਲੈਂਡ (New Zealand) ਵਿਚ ਸੈੱਟ ਕਰ ਚੁੱਕੇ ਹਨ। ਏਜੰਟਾਂ ਨੇ ਉਨ੍ਹਾਂ ਨੂੰ 5 ਲੱਖ ਰੁਪਏ ਵਿਚ ਨਿਊਜ਼ੀਲੈਂਡ ਵਿਚ ਭੇਜਣ ਦੀ ਗੱਲ ਕਹੀ। ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਗੌਰਵ ਨੇ ਪਹਿਲਾਂ ਆਪਣੇ ਦਸਤਾਵੇਜ਼ ਵ੍ਹਟਸਐਪ ਕੀਤੇ ਅਤੇ ਬਾਅਦ ਵਿਚ ਉਨ੍ਹਾਂ ਦੇ ਖ਼ਾਤੇ ਵਿਚ 43 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ।

ਗੌਰਵ ਨੇ ਦੱਸਿਆ ਕਿ 3 ਅਗਸਤ 2023 ਨੂੰ ਏਜੰਟ ਨੇ ਫੋਨ ਕਰਕੇ ਉਸ ਨੰ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦਾ ਵੀਜ਼ਾ ਆ ਗਿਆ ਹੈ। ਏਜੰਟ ਨੇ ਵ੍ਹਟਸਐਪ ’ਤੇ ਹੀ ਉਸ ਨੂੰ ਵੀਜ਼ਾ ਭੇਜ ਦਿੱਤਾ। ਏਜੰਟ ਦੇ ਮੰਗਣ ’ਤੇ ਗੌਰਵ ਨੇ ਉਨ੍ਹਾਂ ਨੂੰ 1.43 ਲੱਖ ਰੁਪਏ ਹੋਰ ਟਰਾਂਸਫਰ ਕਰ ਦਿੱਤੇ। ਕੁਝ ਦਿਨਾਂ ਬਾਅਦ ਏਜੰਟ ਨੇ ਉਸ ਨੂੰ ਆਫਰ ਲੈਟਰ ਭੇਜਿਆ ਅਤੇ ਬਾਕੀ ਦੇ ਪੈਸੇ ਵੀ ਮੰਗਣ ਲੱਗਾ। ਗੌਰਵ ਨੇ ਕਿਹਾ ਕਿ ਉਸ ਨੇ ਏਜੰਟ ਨੂੰ ਬਾਕੀ ਦੇ ਪੈਸੇ ਨਿਊਜ਼ੀਲੈਂਡ ਜਾ ਕੇ ਭੇਜਣ ਨੂੰ ਕਿਹਾ ਪਰ ਪੈਸਿਆਂ ਲਈ ਏਜੰਟ ਤਿਲਮਿਲਾ ਗਿਆ। ਸ਼ੱਕ ਪੈਣ ’ਤੇ ਉਸ ਨੇ ਜਦੋਂ ਏਜੰਟ ਦੀ ਇਨਕੁਆਰੀ ਕਰਵਾਈ ਤਾਂ ਪਤਾ ਲੱਗਾ ਕਿ ਉਸ ਨੇ ਕਈ ਲੋਕਾਂ ਨਾਲ ਧੋਖਾ ਕੀਤਾ ਹੋਇਆ ਹੈ।

ਗੌਰਵ ਨੇ ਏਜੰਟ ਵੱਲੋਂ ਦਿੱਤਾ ਵੀਜ਼ਾ ਅਤੇ ਆਫਰ ਲੈਟਰ ਚੈੱਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ। ਗੌਰਵ ਨੇ ਏਜੰਟ ਨਾਲ ਗੱਲ ਕੀਤੀ ਅਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਏਜੰਟ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਧਮਕੀਆਂ ਦੇਣ ਲੱਗਾ। ਕਾਫ਼ੀ ਸਮੇਂ ਬਾਅਦ ਵੀ ਜਦੋਂ ਏਜੰਟ ਨੇ ਪੈਸੇ ਨਾ ਮੋੜੇ ਤਾਂ ਪੀੜਤ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੌਰਵ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਫਰਿਆਦ ਕੀਤੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

अमृतसर में बाढ़ के चलते कल भी स्कूल बंद:टीचर आएंगे, इमारतों की होगी जांच

अमृतसर--अमृतसर जिले में बाढ़ की स्थिति को देखते हुए...

जापान के प्रधानमंत्री शिगेरू इशिबा ने अपने पद से दिया इस्तीफा

  इंटरनेशनल -- जापान की राजनीति में एक बार फिर...

बाढ़ पीड़ितों की मदद करने पंजाब पहुंचे एक्टर सोनू सूद

जालंधर--पंजाब में आई भयानक बाढ़ ने अब तक करीब...

हरभजन सिंह ई.टी.ओ. ने बाढ़ से मार्गो के हुए नुक़सान का लिया जायज़ा

चंडीगढ़, 6 सितम्बर- पंजाब के लोक निर्माण मंत्री श्री...