ਪੁਲਿਸ ਅਧਿਕਾਰੀਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਠਿੰਡੇ ਦੇ ਐਸਐਸਪੀ ਦਫਤਰ ਵੱਲੋਂ ਜਾਰੀ ਪੱਤਰ ਵਿਚ ਆਖਿਆ ਗਿਆ ਹੈ ਕਿ DSP ਸਵੇਰੇ 9 ਵਜੇ ਦਫਤਰ ‘ਚ ਹਾਜ਼ਰ ਹੋਣਗੇ, ਜਦ ਕਿ SHO ਸਵੇਰੇ 8 ਵਜੇ ਹਾਜ਼ਰੀ ਲਗਾਉਣਗੇ।
ਚੌਕੀ ਇੰਚਾਰਜ ਸਵੇਰੇ 8 ਡਿਊਟੀ ‘ਤੇ ਆਉਣਗੇ। ਕਰਮਚਾਰੀਆਂ ਦੀ ਗਿਣਤੀ ਕਰਕੇ ਰਿਪੋਰਟ ਦੇਣਗੇ। ਇਸ ਤੋਂ ਇਲਾਵਾ ਬਾਹਰ ਜਾਣ ਤੋਂ ਪਹਿਲਾਂ ਅਧਿਕਾਰੀ ਜਾਣਕਾਰੀ ਦੇਣਗੇ। ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਅਤੇ ਕੁਤਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ।ਪੱਤਰ ਵਿਚ ਲਿਖਿਆ ਹੈ ਕਿ ‘ਧਿਆਨ ਵਿੱਚ ਆਇਆ ਹੈ ਕਿ ਮੁੱਖ ਅਫਸਰਾਨ ਥਾਣਾ/ਇੰਚਾਰਜ, ਯੂਨਿਟ/ਇੰਚਾਰਜ ਪੁਲਿਸ ਚੌਕੀਆਂ ਥਾਣਾ/ਯੂਨਿਟ/ਚੌਕੀਆਂ ਵਿੱਚ ਸਮੇਂ ਸਿਰ ਜਾ ਕੇ ਆਪਣੇ ਮੁਤਾਹਿਤਾਂ ਨੂੰ ਬਰੀਫ ਨਹੀਂ ਕਰਦੇ ਅਤੇ ਨਾ ਹੀ ਯੋਗ ਸੇਧ ਦੇ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਫੀਡਬੈਕ ਲੈਂਦੇ ਹਨ। ਜਿਸ ਨਾਲ ਸੀਨੀਅਰ ਅਫਸਰਾਨ ਵੱਲੋਂ/ਹੈਡਕੁਆਟਰ ਤੋਂ ਭੇਜੇ ਗਏ ਹੁਕਮਾਂ ਬਾਰੇ ਵੀ ਜਾਣੂ ਨਹੀਂ ਕਰਵਾਇਆ ਜਾਂਦਾ। ਜੋ ਕਿ ਇਹ ਹੁਕਮ ਕਾਗਜੀ ਕਾਰਵਾਈ ਤੱਕ ਹੀ ਸੀਮਿਤ ਰਹਿ ਜਾਂਦੇ ਹਨ।