Health News: ਤੁਸੀਂ ਕਈ ਵਾਰ ਸੁਣਿਆ ਤੇ ਪੜ੍ਹਿਆ ਹੋਵੇਗਾ ਕਿ ਸੇਬ ਖਾਣ ਨਾਲ ਸਿਹਤ ਨੂੰ ਕੀ ਫਾਇਦੇ ਹੁੰਦੇ ਹਨ। ਕੀ ਤੁਹਾਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਦੇ ਹੋ ? ਜੀ ਹਾਂ, ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਫਲ ਤੁਹਾਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ ਇਸ ‘ਚ ਪੋਟਾਸ਼ੀਅਮ, ਫਾਈਬਰ, ਆਇਰਨ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਪਰ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਹ ਤੁਹਾਡੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਅਜਿਹੇ ‘ਚ ਬਿਨਾਂ ਕਿਸੇ ਦੇਰੀ ਦੇ ਆਓ ਜਾਣਦੇ ਹਾਂ ਇਸ ਦੇ ਕੁਝ ਗੰਭੀਰ ਨੁਕਸਾਨ।
ਡਾਈਜੈਸ਼ਨ ਲਈ ਖਰਾਬ
ਜ਼ਿਆਦਾ ਸੇਬ ਖਾਣ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਕਿਉਂਕਿ ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਇਸ ਲਈ ਜ਼ਿਆਦਾ ਖਾਣ ਨਾਲ ਤੁਹਾਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਪੇਟਦਰਦ ਤੇ ਕੜਵੱਲ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਅਨੁਸਾਰ ਤੁਹਾਡੇ ਸਰੀਰ ਨੂੰ ਇੱਕ ਦਿਨ ਵਿਚ ਸਿਰਫ 20-40 ਗ੍ਰਾਮ ਫਾਈਬਰ ਦੀ ਜ਼ਰੂਰਤ ਹੁੰਦੀ ਹੈ. ਉਮਰ ਦੇ ਹਿਸਾਬ ਨਾਲ ਇਹ ਮਾਤਰਾ ਥੋੜ੍ਹੀ ਘੱਟ ਜਾਂ ਜ਼ਿਆਦਾ ਵੀ ਹੋ ਸਕਦੀ ਹੈ ਪਰ ਇੱਕ ਦਿਨ ਵਿੱਚ 70 ਗ੍ਰਾਮ ਤੋਂ ਜ਼ਿਆਦਾ ਫਾਈਬਰ ਲੈਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਵਧ ਸਕਦੈ ਬਲੱਡ ਸ਼ੂਗਰ ਲੈਵਲ
ਸੇਬ ਪੋਟਾਸ਼ੀਅਮ, ਫਾਈਬਰ, ਆਇਰਨ, ਕਾਰਬੋਹਾਈਡਰੇਟ ਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਇਸ ਕਾਰਨ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵੀ ਵਧ ਸਕਦਾ ਹੈ। ਇਸ ਲਈ ਇਸ ਨੂੰ ਜ਼ਿਆਦਾ ਖਾਣਾ ਸਿਹਤ ਲਈ ਚੰਗਾ ਨਹੀਂ ਹੈ।
ਐਲਰਜੀ ਦੀ ਸਮੱਸਿਆ
ਇਕ ਅਧਿਐਨ ਮੁਤਾਬਕ ਸੇਬ ‘ਚ ਕੀਟਨਾਸ਼ਕ ਤੱਤ ਵੀ ਪਾਏ ਜਾਂਦੇ ਹਨ। ਇਸ ਵਿੱਚ ਡਿਫੇਨੀਲਾਮਾਈਨ ਨਾਮਕ ਇਕ ਰਸਾਇਣਕ ਮਿਸ਼ਰਣ ਹੈ ਜਿਸਨੂੰ ਯੂਰਪੀਅਨ ਯੂਨੀਅਨ ਦੁਆਰਾ ਵੀ ਪਾਬੰਦੀ ਲਗਾਈ ਗਈ ਹੈ। ਸੌਖੇ ਸ਼ਬਦਾਂ ‘ਚ ਬਹੁਤ ਜ਼ਿਆਦਾ ਸੇਬ ਖਾਣ ਨਾਲ ਸਰੀਰ ‘ਚ ਇਸ ਕੈਮੀਕਲ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਇਨ੍ਹਾਂ ਨੂੰ ਜ਼ਿਆਦਾ ਖਾਣ ਤੋਂ ਬਚੋ।