Wednesday, August 13, 2025

ਜਾਣੋ ਸਰਦੀਆਂ ਦੇ ਮੌਸਮ ‘ਚ ਗਰਭਵਤੀ ਔਰਤਾਂ ਨੂੰ ਫਲੂ, ਜ਼ੁਕਾਮ, ਖੰਘ ਵਰਗੀਆਂ ਲਾਗਾਂ ਤੋਂ ਬਚਣ ਦੇ ਉਪਾਅ

Date:

Health News : ਗਰਭ ਅਵਸਥਾ ਦੌਰਾਨ ਔਰਤਾਂ ਨੂੰ ਹਰ ਮਾਮਲੇ ‘ਚ ਬਹੁਤ ਧਿਆਨ ਨਾਲ ਕਦਮ ਚੁੱਕਣੇ ਪੈਂਦੇ ਹਨ। ਗੱਲ ਚਾਹੇ ਉਹ ਭੋਜਨ, ਕਸਰਤ, ਦਵਾਈਆਂ ਦੇ ਸੇਵਨ ਦੀ ਹੋਵੇ ਜਾਂ ਰੋਜ਼ਾਨਾ ਦੀਆਂ ਕੁਝ ਆਦਤਾਂ ਬਾਰੇ ਹੋਵੇ। ਇਸ ਸਮੇਂ ਠੰਡ ਦੇ ਮੌਸਮ ਵਿਚ ਮੁਸ਼ਕਿਲਾਂ ਹੋਰ ਵਧ ਜਾਂਦੀਆਂ ਹਨ। ਅਜਿਹੇ ‘ਚ ਗਰਭਵਤੀ ਔਰਤਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ, ਤਾਂ ਜੋ ਕਿਸੇ ਤਰ੍ਹਾਂ ਦਾ ਹਾਦਸਾ ਨਾ ਵਾਪਰੇ। ਸਰਦੀਆਂ ਦੇ ਮੌਸਮ ਵਿੱਚ, ਗਰਭਵਤੀ ਔਰਤਾਂ ਨੂੰ ਫਲੂ, ਜ਼ੁਕਾਮ, ਖੰਘ ਆਦਿ ਵਰਗੀਆਂ ਲਾਗਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਡਾ: ਜੂਹੀ ਦੇਸ਼ਪਾਂਡੇ ਨੇ ਕਿਹਾ ਕਿ ਗਰਭਵਤੀ ਹੁੰਦੇ ਹੀ ਔਰਤ ਦੀ ਜ਼ਿੰਦਗੀ ਕਈ ਉਮੀਦਾਂ ਨਾਲ ਭਰ ਜਾਂਦੀ ਹੈ। ਇਸ ਲਈ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗਰਭ ਅਵਸਥਾ ਦੌਰਾਨ ਔਰਤਾਂ ਆਪਣੀ ਅਤੇ ਬੱਚੇ ਦੀ ਸਹੀ ਦੇਖਭਾਲ ਕਰਨ। ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਘਾਤਕ ਹੋ ਸਕਦੀ ਹੈ।

ਕਰੀਮ ਅਤੇ ਲੋਸ਼ਨ ਲਗਾਓ:

ਡਾ: ਜੂਹੀ ਦੇਸ਼ਪਾਂਡੇ ਨੇ ਦੱਸਿਆ ਕਿ ਸਰਦੀਆਂ ਦੌਰਾਨ ਠੰਡੀ ਅਤੇ ਖੁਸ਼ਕ ਹਵਾ ਕਾਰਨ ਚਮੜੀ ਦੀ ਕੁਦਰਤੀ ਨਮੀ ਅਤੇ ਤੇਲ ਖਤਮ ਹੋਣ ਦੀ ਅਸ਼ੰਕਾ ਰਹਿੰਦੀ ਹੈ। ਨਾਲ ਹੀ, ਪੇਟ ਵਧਣ ਕਾਰਨ ਚਮੜੀ ਦੇ ਖਿਚਾਅ ਕਾਰਨ ਸਟ੍ਰੈਚ ਮਾਰਕਸ ਹੋ ਸਕਦੇ ਹਨ। ਇਸ ਲਈ, ਚਮੜੀ ਨੂੰ ਹਾਈਡਰੇਟ ਰੱਖਣ ਲਈ, ਨਿਯਮਤ ਅੰਤਰਾਲ ‘ਤੇ ਕਰੀਮ ਅਤੇ ਲੋਸ਼ਨ ਲਗਾਉਂਦੇ ਰਹੋ। ਉਨ੍ਹਾਂ ਅੱਗੇ ਕਿਹਾ ਕਿ ਅੱਤ ਦੀ ਠੰਢ ਵਿੱਚ ਸਰੀਰ ਅੰਦਰ ਖੂਨ ਦਾ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ, ਜਿਸ ਕਾਰਨ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਊਨੀ ਕੱਪੜੇ ਪਾਓ। ਨਾਲ ਹੀ, ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਜ਼ਿਆਦਾ ਗਰਮ ਕੱਪੜੇ ਪਾਓ।

ਸੰਤੁਲਿਤ ਖੁਰਾਕ ਖਾਓ:

ਡਾ: ਜੂਹੀ ਦੇਸ਼ਪਾਂਡੇ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ ਦੀ ਇਮਿਊਨਿਟੀ ਘੱਟ ਜਾਂਦੀ ਹੈ। ਜਿਸ ਕਾਰਨ ਉਹ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆ ਹਨ। ਅਜਿਹੇ ‘ਚ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਇਸ ਲਈ ਫਲ ਜ਼ਿਆਦਾ ਫਾਇਦੇਮੰਦ ਹੋਣਗੇ ਕਿਉਂਕਿ ਫਲਾਂ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਰਭ ਅਵਸਥਾ ਦੌਰਾਨ ਤੁਹਾਨੂੰ ਸਰੀਰ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਲੋਕ ਅਕਸਰ ਸਰਦੀਆਂ ਵਿੱਚ ਪਾਣੀ ਪੀਣਾ ਘੱਟ ਕਰਦੇ ਹਨ। ਇਹ ਸਥਿਤੀ ਨੁਕਸਾਨਦੇਹ ਹੋ ਸਕਦੀ ਹੈ।

ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਡਾ: ਜੂਹੀ ਦੇਸ਼ਪਾਂਡੇ ਦੱਸਦੀ ਹੈ ਕਿ ਜੇਕਰ ਗਰਭਵਤੀ ਔਰਤ ਨੂੰ ਗਲੇ ਵਿੱਚ ਖਰਾਸ਼, ਖੰਘ, ਨੱਕ ਵਗਣਾ, ਸਿਰ ਦਰਦ, ਬੁਖਾਰ ਜਾਂ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦਾ ਦਰਦ ਹੋਵੇ ਤਾਂ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਉਨ੍ਹਾਂ ਕਿਹਾ ਕਿ ਜੇਕਰ ਬੁਖਾਰ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਬਲਗਮ ਨਿਕਲਦੀ ਹੈ ਤਾਂ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਡਾਕਟਰ ਦੀ ਸਲਾਹ ਲਓ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ।

 

 

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

न्यूजीलैंड के आईलैंड में 4.9 तीव्रता का भूकंप

  International : न्यूजीलैंड के निचले उत्तरी द्वीप में बुधवार...

बिहार के भागलपुर में 100 घर गंगा में डूबे:; 5 राज्यों में फ्लैश फ्लड का खतरा

  नई दिल्ली---उत्तर प्रदेश-बिहार में जमकर बारिश हो रही है।...

Punjab में बाढ़ का खतरा बढ़ा! छोड़ा गया हजारों क्यूसिक पानी

  फिरोजपुर: हिमाचल प्रदेश और आसपास के पहाड़ी राज्यों में...

पंजाब में CM भगवंत मान ने नशों के खिलाफ छेड़ा महायुद्ध, किया यह बड़ा दावा

    जालंधर/पटियाला/चंडीगढ़  : पंजाब के मुख्यमंत्री भगवंत मान ने दावा...