ਜਲਦ ਹੀ ਕਾਲਕਾ ਤੋਂ ਚਲੇਗੀ ਇਹ ਰੇਲ ਗੱਡੀ

ਪੰਚਕੂਲਾ: ਚੰਡੀਗੜ੍ਹ ਤੋਂ ਅਜਮੇਰ ਦਰਮਿਆਨ ਚੱਲਣ ਵਾਲੀ ਗਰੀਬ ਰਥ ਰੇਲ ਗੱਡੀ (The Garib Rath train) ਨੂੰ ਜਲਦ ਹੀ ਕਾਲਕਾ ਤੋਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੇਲਵੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਕਾਲਕਾ ਦਾ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਰਾਜਸਥਾਨ ਦੇ ਕਾਲਕਾ ਨਾਲ ਸਿੱਧਾ ਸੰਪਰਕ ਹੋਵੇਗਾ।

ਇਸ ਨਾਲ ਰਾਜਸਥਾਨ ਤੋਂ ਆਉਣ ਵਾਲੇ ਲੋਕ ਸ਼ਿਮਲਾ ਜਾਂ ਹਿਮਾਚਲ ਪ੍ਰਦੇਸ਼ ਦੇ ਹੋਰ ਸੈਰ-ਸਪਾਟਾ ਸਥਾਨਾਂ ‘ਤੇ ਆਸਾਨੀ ਨਾਲ ਪਹੁੰਚ ਸਕਣਗੇ। ਫਿਲਹਾਲ ਇਹ ਟਰੇਨ ਹਫਤੇ ‘ਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਚੰਡੀਗੜ੍ਹ ਤੋਂ ਚੱਲ ਰਹੀ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਉਕਤ ਦਿਨਾਂ ‘ਚ ਇਹ ਟਰੇਨ ਕਾਲਕਾ ਤੋਂ ਰਵਾਨਾ ਹੋਵੇਗੀ।

ਰੇਲਵੇ ਮੁਤਾਬਕ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਇਸ ਸਮੇਂ ਇਸ ਰੇਲਗੱਡੀ ਦਾ ਰੱਖ-ਰਖਾਅ ਕਾਲਕਾ ਰੇਲਵੇ ਸਟੇਸ਼ਨ ‘ਤੇ ਹੀ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਟਰੇਨ ਨੂੰ ਅਜਮੇਰ ਤੋਂ ਆਉਣ ਤੋਂ ਬਾਅਦ ਕਾਲਕਾ ਭੇਜਿਆ ਜਾਂਦਾ ਹੈ। ਉਕਤ ਤਿੰਨ ਦਿਨਾਂ ਵਿੱਚ ਕਾਲਕਾ ਤੋਂ ਆਉਣ ਦੇ ਬਾਅਦ ਇਸ ਰੇਲਗੱਡੀ ਨੂੰ ਅਮਜੇਰ ਭੇਜਿਆ ਜਾਂਦਾ ਹੈ।

ਇਸ ਕਾਰਨ ਸਾਰੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਸ ਰੇਲ ਗੱਡੀ ਨੂੰ ਕਾਲਕਾ ਤੋਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੇਲਵੇ ਅੰਬਾਲਾ ਡਿਵੀਜ਼ਨ ਦੇ ਅਧਿਕਾਰੀਆਂ ਨੇ ਰੇਲਵੇ ਬੋਰਡ ਨੂੰ ਇਸ ਦਾ ਪ੍ਰਸਤਾਵ ਭੇਜ ਦਿੱਤਾ ਹੈ।

 

Leave a Reply

Your email address will not be published. Required fields are marked *