ਆਮ ਲੋਕਾਂ ਨੂੰ ‘ਮੇਰਾ ਬਿੱਲ ਐਪ ’ਤੇ ਬਿੱਲ ਅਪਲੋਡ ਕਰਨ ਲਈ ਕੀਤਾ ਜਾ ਰਿਹਾ ਜਾਗਰੂਕ

                              ‘ ਬਿੱਲ ਲਿਆਓ ਇਨਾਮ ਪਾਓ ਸਕੀਮ ’ਪੰਜਾਬ ਸਰਕਾਰ ਵਲੋਂ ਸੂਬੇ ਦੀ ਅਰਥ ਵਿਵਸਥਾ ਵਿੱਚ ਗ੍ਰਾਹਕਾਂ ਦੀ ਸਰਗਰਮ ਭਾਈਵਾਲੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ । ਗ੍ਰਾਹਕਾਂ ਵਿੱਚ ਜਾਗਰੂਕਤਾ ਅਤੇ ਉਨਾਂ ਦੀ ਰਾਜ ਦੀ ਵਿੱਤੀ ਵਿਵਸਥਾ ਵਿੱਚ ਭਾਗਦਾਰੀ ਵਧਾਉਣ ਅਤੇ ਰਾਜ ਦੀ ਕਰ ਵਿਵਸਥਾ ਨੂੰ ਹੋਰ ਮਜਬੂਤ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਆਪਣਾ ਮੰਤਵ ਪੂਰਾ ਕਰ ਰਹੀ ਹੈ।

                                                   ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਈ.ਟੀ.ਓ ਜੀ.ਐਸ.ਟੀ ਸ੍ਰੀਮਤੀ ਜਸਵੀਤ ਸਰਮਾਂ ਨੇ ਦੱਸਿਆ ਕਿ ਮਾਲੇਰੋਕਟਲਾ ਦੇ ਏ.ਸੀ.ਐਸ.ਟੀ. ਸ੍ਰੀਮਤੀ ਸੁਨੀਤਾ ਬੱਤਰਾ ਦੀ ਅਗਵਾਈ ਵਿੱਚ ਵਿਭਾਗ ਵਲੋਂ ਗ੍ਰਾਹਕਾਂ ਨੂੰ ਹਰੇਕ ਖਰੀਦਦਾਰੀ ਕਰਨ ’ਤੇ ਦੁਕਾਨਦਾਰਾਂ ਵਲੋਂ ਬਿੱਲ ਲੈਣ ਉਪਰੰਤ ‘ਮੇਰਾ ਬਿੱਲ’ ਐਪ ’ਤੇ ਅਪਲੋਡ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਖਰੀਦ ਦਾ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਇਸ ਐਪ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਹੁਣ ਤੱਕ ਜ਼ਿਲ੍ਹੇ ਮਾਲੇਰਕੋਟਲਾ ਵਿਖੇ ਕਰੀਬ 4517 ਉਪਭੋਗਤਾਵਾਂ ਨੇ ਡਾਊਨਲੋਡ ਕਰਕੇ 305 ਬਿਲ ਅਪਲੋਡ ਕੀਤੇ ਹਨ ।

Leave a Reply

Your email address will not be published. Required fields are marked *