ਚੰਡੀਗੜ੍ਹ : ਅੱਜ 26 ਨਵੰਬਰ ਨੂੰ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਸਥਾਪਨਾ ਦੇ 11 ਸਾਲ ਪੂਰੇ ਕਰ ਲਏ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਇਸ ਸਥਾਪਨਾ ਦਿਵਸ ‘ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘ਸਾਲ 2012 ਵਿੱਚ ਅੱਜ ਦੇ ਦਿਨ ਦੇਸ਼ ਦੀ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ। ਇਸ ਪਾਰਟੀ ਨੇ ਕਈ ਉਤਰਾਅ-ਚੜ੍ਹਾਅ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਵੇਖੀਆਂ ਹਨ ਪਰ ਸਾਡੇ ਸਾਰਿਆਂ ਦਾ ਜਜ਼ਬਾ ਘੱਟ ਨਹੀਂ ਹੋਇਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਅੱਜ ਇਕ ਛੋਟੀ ਜਿਹੀ ਪਾਰਟੀ ਨੂੰ ਲੋਕਾਂ ਦੇ ਪਿਆਰ ਅਤੇ ਅਸ਼ੀਰਵਾਦ ਨਾਲ ਰਾਸ਼ਟਰੀ ਪਾਰਟੀ ਦਾ ਰੂਪ ਦਿੱਤਾ ਗਿਆ ਹੈ, ਜਨਤਾ ਦਾ ਅਸ਼ੀਰਵਾਦ ਸਾਡੇ ਨਾਲ ਹੈ, ਅਸੀਂ ਸਾਰੇ ਆਪਣੇ ਮਜ਼ਬੂਤ ਇਰਾਦੇ ਨਾਲ ਅੱਗੇ ਵਧਦੇ ਰਹਾਂਗੇ ਅਤੇ ਜਨਤਾ ਲਈ ਕੰਮ ਕਰਦੇ ਰਹਾਂਗੇ। ਸਮੂਹ ਵਰਕਰਾਂ ਨੂੰ ਪਾਰਟੀ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ।’
ਨਾਲ ਹੀ ਪਾਰਟੀ ਦੇ 11 ਸਾਲ ਪੂਰੇ ਹੋਣ ਦੀ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ‘ਆਪ’ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਲਿਖਿਆ ’11 ਸਾਲਾਂ ਦਾ ਸ਼ਾਨਦਾਰ ਸਫ਼ਰ…, ਜਿਸ ਦਿਨ ਤੋਂ ਚੱਲਿਆ ਹਾਂ, ਮੇਰੀ ਮੰਜ਼ਿਲ ‘ਤੇ ਨਜ਼ਰ ਹੈ। ਅੱਖਾਂ ਨੇ ਕਦੇ ਮੀਲ ਦਾ ਪੱਥਰ ਨਹੀਂ ਦੇਖਿਆ…, ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਬਹੁਤ-ਬਹੁਤ ਵਧਾਈ…।’