ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਕਰੀਬੀ ਸੀਨੀਅਰ ਵਕੀਲ ਇੰਦਰਪਾਲ ਸਿੰਘ ਧੰਨਾ (Inderpal Singh Dhanna) ਨੂੰ ਪੰਜਾਬ ਦਾ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਧੰਨਾ ਸਾਬਕਾ ਡੀ.ਜੀ.ਪੀ. ਸੁਰੇਸ਼ ਅਰੋੜਾ (Former DGP Suresh Arora) ਦੀ ਥਾਂ ਲੈਣਗੇ ਜੋ ਸਤੰਬਰ ਵਿੱਚ ਸੇਵਾਮੁਕਤ ਹੋ ਜਾਣਗੇ।
ਦੱਸ ਦੇਈਏ ਕਿ ਧੰਨਾ ਮੂਲ ਰੂਪ ਤੋਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਸ ਅਹੁਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਵਧੀਕ ਮੁੱਖ ਸਕੱਤਰ ਏ.ਵੇਨੁਪ੍ਰਸਾਦ ਦਾ ਨਾਂ ਵੀ ਚੱਲ ਰਿਹਾ ਸੀ। ਪਰ ਅਚਾਨਕ ਧੰਨਾ ਦੇ ਨਾਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।