ਮੋਹਾਲੀ: ਵੇਰਕਾ (Verka) ਦੇ ਦੁੱਧ ਦੀ ਸਪਲਾਈ ਰੋਕਣ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੋਹਾਲੀ ਸਥਿਤ ਵੇਰਕਾ ਮਿੱਲ ਪਲਾਂਟ ਦੇ ਬਾਹਰ ਦੁੱਧ ਉਤਪਾਦਕਾਂ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ।
ਦੁੱਧ ਉਤਪਾਦਕ ਪਰਮਿੰਦਰ ਸਿੰਘ (Milk producer Parminder Singh) ਨੇ ਦੋਸ਼ ਲਾਇਆ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕਾਂ ਨੂੰ ਦਿੱਤੇ ਜਾਣ ਵਾਲੇ ਰੇਟ 15 ਤੋਂ 20 ਦਿਨਾਂ ਵਿੱਚ ਦੋ ਵਾਰ ਘਟਾ ਦਿੱਤੇ ਗਏ ਹਨ। ਪਸ਼ੂਆਂ ਦੇ ਚਾਰੇ ਦੇ ਰੇਟ ਵਧਾ ਦਿੱਤੇ ਗਏ ਹਨ, ਜਦਕਿ ਗਾਹਕਾਂ ਨੂੰ ਪੁਰਾਣੇ ਭਾਅ ‘ਤੇ ਦੁੱਧ ਮਿਲ ਰਿਹਾ ਹੈ ਅਤੇ ਜੇਕਰ ਸਾਡੇ ਰੇਟ ਘਟਾਏ ਗਏ ਹਨ ਤਾਂ ਆਮ ਲੋਕਾਂ ਨੂੰ ਉਸ ਦਾ ਲਾਭ ਕਿਉਂ ਨਹੀਂ ਦਿੱਤਾ ਜਾ ਰਿਹਾ। ਦੁੱਧ ਉਤਪਾਦਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਰੇਟ ਨਾ ਵਧਾਏ ਗਏ ਤਾਂ ਉਹ ਦੁੱਧ ਦੀ ਸਪਲਾਈ ਬੰਦ ਕਰ ਦੇਣਗੇ।
ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਹਰੇ ਚਾਰੇ, ਬਰਸੀਨ ਅਤੇ ਫੀਡ ਆਦਿ ਦੇ ਭਾਅ ਬਹੁਤ ਵਧ ਗਏ ਹਨ। ਇਸ ਦੌਰਾਨ ਮੈਨੇਜਮੈਂਟ ਨੇ ਦੁੱਧ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਉਨ੍ਹਾਂ ਨਾਲ ਧੋਖਾ ਕੀਤਾ ਹੈ। ਆਪਣੀ ਕਮਾਈ ਵਧਾਉਣ ਲਈ ਮੈਨੇਜਮੈਂਟ ਉਤਪਾਦਕਾਂ ਨੂੰ ਘੱਟ ਭਾਅ ਦੇ ਰਹੀ ਹੈ ਪਰ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਉਹਨਾਂ ਲਈ ਆਪਣੇ ਹੱਕ ਲੈਣ ਦੀ ਸ਼ੁਰੂਆਤ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਅਜਿਹੇ ‘ਚ ਟ੍ਰਾਈਸਿਟੀ ਨੂੰ ਦੁੱਧ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।