ਚੰਡੀਗੜ੍ਹ: ਪੰਜਾਬ ਦੇ ਖਿਡਾਰੀਆਂ ਲਈ ਅੱਜ ਦਾ ਦਿਨ ਵੱਡਾ ਸਾਬਤ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਖਿਡਾਰੀਆਂ ਲਈ ਇਨਾਮੀ ਰਾਸ਼ੀ ਵੰਡ ਸਮਾਰੋਹ ਅੱਜ ਦੁਪਹਿਰ 12 ਵਜੇ ਮਿਉਂਸਪਲ ਬਿਲਡਿੰਗ (Municipal Building), ਚੰਡੀਗੜ੍ਹ (Chandigarh) ਵਿਖੇ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਖਿਡਾਰੀਆਂ ਨੂੰ ਇਨਾਮੀ ਰਾਸ਼ੀ ਵੰਡਣਗੇ। ਇਸ ਦੌਰਾਨ ਰਾਸ਼ਟਰੀ ਖੇਡਾਂ ਅਤੇ ਏਸ਼ਿਆਈ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੌਰਾਨ 33.83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡਣਗੇ। ਏਸ਼ਿਆਈ ਖੇਡਾਂ ਦੇ 32 ਜੇਤੂ ਖਿਡਾਰੀਆਂ ਵਿੱਚ 29.25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ, ਜਦਕਿ ਰਾਸ਼ਟਰੀ ਖੇਡਾਂ ਦੇ 136 ਜੇਤੂ ਖਿਡਾਰੀਆਂ ਵਿੱਚ 4.58 ਕਰੋੜ ਰੁਪਏ ਦੀ ਇਨਾਮੀ