ਲੁਧਿਆਣਾ : ਸ਼ਹਿਰ ਦੇ ਇੱਕ ਨੌਜਵਾਨ ਨੂੰ ਹਰਿਆਣਾ (Haryana) ਵਿੱਚ ਤਾਇਨਾਤ ਆਪਣੇ ਥਾਣੇਦਾਰ ਚਾਚਾ ਦੇ ਨਾਂ ’ਤੇ ਆਪਣੀ ਪ੍ਰਾਈਵੇਟ ਕਾਰ ਵਿੱਚ ਸ਼ੀਸ਼ੇ ’ਤੇ ਪੁਲਿਸ ਦਾ ਸਟਿੱਕਰ ਅਤੇ ਹੂਟਰ ਲਾਉਣਾ ਮਹਿੰਗਾ ਪਿਆ। ਨੌਜਵਾਨ ਨੇ ਸੜਕ ‘ਤੇ ਇਕ ਹੋਰ ਡਰਾਈਵਰ ਦੇ ਪਿੱਛੇ ਤੋਂ ਹੂਟਰ ਵਜਾਇਆ, ਜਿਸ ਤੋਂ ਬਾਅਦ ਅਗਲੇ ਚੌਕ ‘ਤੇ ਪਹੁੰਚ ਕੇ ਉਕਤ ਨੌਜਵਾਨ ਨੇ ਹੂਟਰ ਦੀ ਸ਼ਿਕਾਇਤ ਕੀਤੀ।
ਜਦੋਂ ਟਰੈਫਿਕ ਪੁਲਿਸ ਨੇ ਹੂਟਰ ਵਜਾ ਰਹੇ ਵਾਹਨ ਚਾਲਕ ਨੂੰ ਰੋਕਿਆ ਤਾਂ ਉਹ ਮੌਕੇ ’ਤੇ ਕੋਈ ਦਸਤਾਵੇਜ਼ ਪੇਸ਼ ਨਾ ਕਰ ਸਕਿਆ। ਹੂਟਰ ਵਜਾਉਣ ਵਾਲੇ ਨੌਜਵਾਨ ਦੀ ਕਾਰ ਨੂੰ ਉੱਚ ਸੁਰੱਖਿਆ ਵਾਲੀ ਨੰਬਰ ਪਲੇਟ, ਖਤਰਨਾਕ ਡਰਾਈਵਿੰਗ ਅਤੇ ਪੁਲਿਸ ਸਟਿੱਕਰ ਲਗਾਉਣ ਵਰਗੇ ਅਪਰਾਧਾਂ ਲਈ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਲਾਨ ਕਰਕੇ ਜ਼ਬਤ ਕਰ ਲਿਆ ਗਿਆ ਹੈ।