ਬਰਨਾਲਾ: ਟ੍ਰਾਈਡੈਂਟ ਗਰੁੱਪ (Trident Group) ਦੇ ਸੰਸਥਾਪਕ ਰਜਿੰਦਰ ਗੁਪਤਾ (Rajinder Gupta) ਨੇ ਅਯੁੱਧਿਆ ਵਿੱਚ ਭਗਵਾਨ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ 22 ਜਨਵਰੀ ਨੂੰ ਦੇਸ਼ ਭਰ ਵਿੱਚ ਆਪਣੇ ਕਾਰਪੋਰੇਟ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦਾ ਮੌਕਾ 500 ਸਾਲ ਬਾਅਦ ਆਇਆ ਹੈ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ ਅਤੇ ਆਪਣੇ ਘਰਾਂ ਵਿੱਚ ਦੀਪਮਾਲਾ ਕਰਨੀ ਚਾਹੀਦੀ ਹੈ। ਜਦੋਂ ਭਗਵਾਨ ਰਾਮ 14 ਸਾਲਾਂ ਬਾਅਦ ਬਨਵਾਸ ਕੱਟ ਕੇ ਅਯੁੱਧਿਆ ਵਿਚ ਆਏ ਸਨ ਤਾਂ ਇਸ ਖੁਸ਼ੀ ਵਿਚ ਸਾਡੇ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਹੁਣ ਰਾਮ ਭਗਵਾਨ 500 ਸਾਲਾਂ ਬਾਅਦ ਆਪਣੇ ਮਹਿਲ ਵਿਚ ਆ ਰਹੇ ਹਨ। ਇਸ ਖੁਸ਼ੀ ਵਜੋਂ ਟਰਾਈਡੈਂਟ ਗਰੁੱਪ ਦੇ ਸਾਰੇ ਕਾਰਪੋਰੇਟ ਦਫ਼ਤਰ ਉਹ ਚਾਹੇ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਹੋਣ, ਜਿਸ ਤਰ੍ਹਾਂ ਲੁਧਿਆਣਾ, ਬਰਨਾਲਾ, ਚੰਡੀਗੜ੍ਹ, ਮੁੰਬਈ, ਦਿੱਲੀ ਅਤੇ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਵਿਚ ਕੰਪਨੀ ਦੇ ਦਫ਼ਤਰਾਂ ਵਿਚ ਛੁੱਟੀ ਰਹੇਗੀ ਪਰ ਯੂਨਿਟਾਂ ਵਿਚ ਪ੍ਰੋਡੈਕਟਸ ਦਾ ਕੰਮ ਜਾਰੀ ਰਹੇਗਾ।