Friday, August 8, 2025
Friday, August 8, 2025

ਜ਼ਿਲ੍ਹਾ ਮੈਜਿਸਟਰੇਟ ਡਾ. ਪੱਲਵੀ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਗਣਤੰਤਰਤਾ ਦਿਵਸ 26 ਜਨਵਰੀ ਨੂੰ ਡਰਾਈ ਡੇਅ ਘੋਸ਼ਿਤ–

Date:

ਮਾਲੇਰਕੋਟਲਾ, 11 ਜਨਵਰੀ (000) ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਡਾ. ਪੱਲਵੀ ਵੱਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਗਣਤੰਤਰਤਾ ਦਿਵਸ 26 ਜਨਵਰੀ 2024 ਨੂੰ ਸਵੇਰੇ 07 ਵਜੇ ਤੋਂ ਸ਼ਾਮ 05 ਵਜੇ ਤੱਕ ਡਰਾਈ ਡੇਅ (“Dry Day”) ਘੋਸ਼ਿਤ ਕੀਤਾ ਗਿਆ ਹੈ।

ਡਾ. ਪੱਲਵੀ ਨੇ ਕਿਹਾ ਕਿ ਡਰਾਈ ਡੇਅ ਦੌਰਾਨ ਜਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ), ਹੋਟਲ, ਦੁਕਾਨ, ਰੈਸਟੋਰੈਂਟਾਂ, ਕਲੱਬ, ਬੀਅਰ ਬਾਰ, ਅਹਾਤੇ, ਜਿੱਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜਤ ਹੈ ਜਾਂ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ/ਪਿਲਾਉਣ ਅਤੇ ਸਟੋਰ ਕਰਨ ਤੇ ਮੁਕੰਮਲ ਪਾਬੰਦੀ ਹੋਵੇਗੀ। ਇਹ ਹੁਕਮ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਸਹਾਇਕ (ਆਬਕਾਰੀ) ਆਬਕਾਰੀ ਰੇਂਜ, ਮਾਲੇਰਕੋਟਲਾ (ਸੰਗਰੂਰ) ਜ਼ਿੰਮੇਵਾਰ ਹੋਣਗੇ।

ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 26 ਜਨਵਰੀ (ਗਣਤੰਤਰਤਾ ਦਿਵਸ) ਦਾ ਸਮਾਗਮ ਪੂਰੇ ਭਾਰਤ ਵਿੱਚੇ ਬੜੀ ਧੂਮ- ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਵੱਲੋਂ ਸ਼ਰਾਬ ਦੀ ਵਰਤੋਂ ਕਰਨ ਉਪਰੰਤ ਲੜਾਈ-ਝਗੜਾ ਕਰਨ ਕਰਕੇ ਅਮਨ-ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਅੰਦੇਸ਼ਾਂ ਬਣਿਆ ਰਹਿੰਦਾ ਹੈ। ਇਸ ਲਈ ਗਣਤੰਤਰਤਾ ਦਿਵਸ ਸ਼ਾਂਤੀ ਪੂਰਵਕ ਮਨਾਉਣ ਲਈ ਡਰਾਈ ਡੇਅ ਘੋਸ਼ਿਤ ਕਰਨਾ ਜਰੂਰੀ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

पंजाब ने ‘अंगदान और प्रत्यारोपण के लिए उभरता राज्य’ पुरस्कार किया हासिल

चंडीगढ़,पंजाब राज्य ने ऐतिहासिक मील का पत्थर स्थापित करते...

मजीठा में आम आदमी पार्टी को मिली बड़ी मजबूती! दर्जनों सरपंच पार्टी में शामिल

  अमृतसर मजीठा निर्वाचन क्षेत्र में आम आदमी पार्टी को बड़ी...

अमृतसर में आतंकी पन्नू की नापाक हरकत:

अलगाववादी संगठन सिख्स फॉर जस्टिस (SFJ) के आतंकी गुरपतवंत...