ਜਲੰਧਰ : ਆਲ ਪੰਜਾਬ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹੈਪੀ ਸੰਧੂ (Happy Sandhu) ਨੇ ਕੇਂਦਰ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਦੇਰ ਰਾਤ ਡੀ.ਸੀ. ਦਫ਼ਤਰ (DC office) ਸਾਹਮਣੇ ਪੁੱਡਾ ਗਰਾਊਂਡ ਵਿੱਚ ਮਰਨ ਵਰਤ ’ਤੇ ਬੈਠ ਗਏ ਹਨ। ਹੈਪੀ ਸੰਧੂ ਨੇ ਕਿਹਾ ਕਿ ਹਿੱਟ ਐਂਡ ਰਨ ਕੇਸਾਂ ਵਿਰੁੱਧ ਦੇਸ਼ ਵਿਆਪੀ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਬਜਾਏ ਕਮੇਟੀ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਡਰਾਈਵਰ ਵਿਰੋਧੀ ਕਾਨੂੰਨ ਵਿੱਚ 5 ਸਾਲ ਤੋਂ ਵੱਧ ਦੀ ਸਜ਼ਾ ਦੀ ਵਿਵਸਥਾ ਹੈ ਅਤੇ ਅਜਿਹੀ ਸਜ਼ਾ ਦੀ ਜ਼ਮਾਨਤ ਜਲਦੀ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਕੋਈ ਵੀ ਡਰਾਈਵਰ ਜਾਣਬੁੱਝ ਕੇ ਦੁਰਘਟਨਾ ਦਾ ਕਾਰਨ ਨਹੀਂ ਬਣਦਾ, ਪਰ ਕਿਸੇ ਵੀ ਹਾਦਸੇ ਵਿੱਚ ਕੋਈ ਵੀ ਦੋਸ਼ੀ ਸਾਬਤ ਨਹੀਂ ਹੁੰਦਾ, ਡਰਾਈਵਰ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ, ਭਾਵੇਂ ਉਹ ਬਾਅਦ ਵਿੱਚ ਬੇਕਸੂਰ ਸਾਬਤ ਹੋ ਜਾਵੇ। ਸੰਧੂ ਨੇ ਕਿਹਾ ਕਿ ਮਰਨ ਵਰਤ ਰੱਖਣ ਦਾ ਫੈਸਲਾ ਉਨ੍ਹਾਂ ਦਾ ਆਪਣਾ ਹੈ। ਜਿਵੇਂ ਹੀ ਇਹ ਪਤਾ ਲੱਗਾ ਕਿ ਹੈਪੀ ਸੰਧੂ ਮਰਨ ਵਰਤ ‘ਤੇ ਹਨ ਤਾਂ ਉਨ੍ਹਾਂ ਦੇ ਸਮਰਥਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।