ਗੈਜੇਟ ਡੈਸਕ: ਗੂਗਲ (Google) ਨੇ ਆਪਣੇ ਸਰਚ ਇੰਜਣ ਲਈ ਦੋ ਵੱਡੇ ਫੀਚਰ ਪੇਸ਼ ਕੀਤੇ ਹਨ। ਇਨ੍ਹਾਂ ‘ਚੋਂ ਇਕ ਸਰਕਿਲ ਟੂ ਸਰਚ (Circle to Search) ਅਤੇ ਦੂਜਾ ਮਲਟੀਸਰਚ ਐਕਸਪੀਰੀਅੰਸ (Multisearch Experience) ਹੈ। ਇਨ੍ਹਾਂ ਦੋਵਾਂ ਫੀਚਰਜ਼ ਦੇ ਆਉਣ ਤੋਂ ਬਾਅਦ ਗੂਗਲ ਸਰਚ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਜਾਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਨੂੰ ਸਰਚ ਕਰਨ ਲਈ ਤੁਹਾਨੂੰ ਐਪ ਸਵਿੱਚ ਯਾਨੀ ਇਕ ਐਪ ਤੋਂ ਦੂਜੇ ਐਪ ‘ਚ ਜਾਣ ਦੀ ਲੋੜ ਨਹੀਂ ਹੋਵੇਗਾ।
ਕੀ ਹੈ Circle to Search ਫੀਚਰ
ਗੂਗਲ ਦਾ ਸਰਕਿਲ ਟੂ ਸਰਚ ਫੀਚਰ ਕਾਫੀ ਹੱਦ ਤਕ ਗੂਗਲ ਲੈੱਨਜ਼ ਦੀ ਤਰ੍ਹਾਂ ਕੰਮ ਕਰਦਾ ਹੈ। ਸਰਕਿਲ ਟੂ ਸਰਚ ਕਿਸੇ ਫੋਟੋ ‘ਚ ਮੌਜੂਦ ਕਿਸੇ ਖਾਸ ਚੀਜ਼ ਬਾਰੇ ਵੀ ਸਰਚ ਕਰ ਸਕਦਾ ਹੈ ਪਰ ਗੂਗਲ ਲੈੱਨਜ਼ ਸਾਰੀਆਂ ਚੀਜ਼ਾਂ ਬਾਰੇ ਵੱਖ-ਵੱਖ ਜਾਣਕਾਰੀ ਦਿੰਦਾ ਹੈ। ਸਰਕਿਲ ਟੂ ਸਰਚ ਨੂੰ ਯੂਜ਼ ਕਰਨ ਲਈ ਤੁਹਾਨੂੰ ਕਿਸੇ ਫੋਟੋ ‘ਚ ਮੌਜੂਦ ਉਸ ਸਬਜੈੱਕਟ ‘ਤੇ ਇਕ ਘੇਰਾ (ਸਰਕਿਲ) ਬਣਾਉਣਾ ਹੋਵੇਗਾ ਜਿਸ ਬਾਰੇ ਤੁਸੀਂ ਸਰਚ ਕਰਨਾ ਚਾਹੁੰਦੇ ਹੋ। ਉਸਤੋਂ ਬਾਅਦ ਗੂਗਲ ਉਸ ਸਬਜੈੱਕਟ ਨਾਲ ਜੁੜੇ ਰਿਜ਼ਲਟ ਤੁਹਾਨੂੰ ਦਿਖਾ ਦੇਵੇਗਾ। ਸਰਕਿਲ ਬਣਾਉਣ ਤੋਂ ਇਲਾਵਾ ਤੁਸੀਂ ਟੈਪ ਕਰਕੇ ਵੀ ਕਿਸੇ ਚੀਜ਼ ਬਾਰੇ ਸਰਚ ਕਰ ਸਕਦੇ ਹੋ।