ਕੈਨੇਡਾ: ਕੈਨੇਡਾ (Canada) ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਇੱਥੇ ਕਈ ਨੌਜਵਾਨ ਵਿਦੇਸ਼ਾਂ ‘ਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ, ਉਥੇ ਹੀ ਇਕ ਪੰਜਾਬੀ ਨੌਜਵਾਨ ਨੂੰ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ‘ਚ ਇਕ ਪੰਜਾਬੀ ਟਰੱਕ ਡਰਾਈਵਰ ਕੋਲੋਂ ਭਾਰੀ ਮਾਤਰਾ ‘ਚ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਨਸ਼ੀਲੇ ਪਦਾਰਥ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਭ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪੁਲਿਸ ਨੇ ਕੈਨੇਡਾ ਦੀ ਸਰਹੱਦ ਨੇੜੇ ਉੱਤਰੀ ਅਮਰੀਕਾ ਦੇ ਘਾਹ ਦੇ ਮੈਦਾਨਾਂ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ 400 ਕਿਲੋ ਮੈਥਾਮਫੇਟਾਮਾਈਨ ਸਮੇਤ ਗ੍ਰਿਫ਼ਤਾਰ ਕੀਤਾ ਹੈ।ਨੌਜਵਾਨ ਦੀ ਪਛਾਣ ਕੋਮਲਪ੍ਰੀਤ ਸਿੱਧੂ (ਉਮਰ 29) ਵਾਸੀ ਵਿਨੀਪੈਗ, ਕੈਨੇਡਾ ਵਜੋਂ ਹੋਈ ਹੈ ਅਤੇ ਟਰੱਕ ਡਰਾਈਵਰ ਹੈ। ਨੌਜਵਾਨ ‘ਤੇ ‘ਮੇਥਾਮਫੇਟਾਮਾਈਨ’ ਦਰਾਮਦ ਕਰਕੇ ਕੈਨੇਡਾ ‘ਚ ਤਸਕਰੀ ਕਰਨ ਦਾ ਦੋਸ਼ ਹੈ। ਕੋਮਲਪ੍ਰੀਤ ਨੂੰ 1 ਫਰਵਰੀ ਨੂੰ ਮੈਨੀਟੋਬਾ ਲਾਅ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਖੇਪ ਦੀ ਬਾਜ਼ਾਰੀ ਕੀਮਤ 51 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਗਈ ਹੈ। ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਕਿਹਾ ਕਿ ਪ੍ਰੈਰੀ ਦੇ ਇਤਿਹਾਸ ਵਿੱਚ ਇਹ ਖੇਪ ਸਭ ਤੋਂ ਵੱਡਾ ਹੈ।
Related Posts
ਗੁਰਪਤਵੰਤ ਪੰਨੂ ਦੇ ਖਿਲਾਫ ਕੇਸ ਦਰਜ, ਏਅਰ ਇੰਡੀਆ ਨੂੰ ਦਿੱਤੀ ਸੀ ਧਮਕੀ ..
ਨਵੀਂ ਦਿੱਲੀ- NIA ਨੇ ‘ਸੂਚੀਬੱਧ ਅੱਤਵਾਦੀ’ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਏਅਰ ਇੰਡੀਆ ਨਾਲ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਵੀਡੀਓ ਰਾਹੀਂ…
ਚੰਡੀਗੜ੍ਹ ‘ਚ ਅੱਜ ਨਹੀਂ ਹੋਵੇਗੀ ਮੇਅਰ ਦੀ ਚੋਣ
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੇ ਨਵੇਂ ਮੇਅਰ ਦੀ ਚੋਣ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੇਅਰ…
आज तक की सबसे ऊंची कीमत पर रही पीली धातू; क्या आपको खरीदना चाहिए?
[ad_1] अंतरराष्ट्रीय स्तर पर कीमती धातु सोमवार को 2,146 डॉलर (1,78,932 रुपए) प्रति औंस के अपने सर्वकालिक उच्च स्तर पर…